ਟੌਫੀਆਂ ਲੈ ਕੇ ਘਰ ਵਾਪਸ ਆ ਰਹੇ 6 ਸਾਲ ਦੇ ਬੱਚੇ ਦੀ ਟਰੇਨ ਦੀ ਲਪੇਟ ''ਚ ਆਉਣ ਨਾਲ ਮੌਤ

09/24/2017 12:34:58 PM

ਮੰਗਲੁਰੂ— ਇਕ ਦੁਖਦ ਘਟਨਾ 'ਚ ਜੇਪੂ 'ਚ ਰੇਲਵੇ ਪੱਟੜੀ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਇਕ ਚੱਲਦੀ ਟਰੇਨ ਦੀ ਲਪੇਟ 'ਚ ਆਉਣ ਵਾਲੀ 6 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਹੋਈ, ਜਦੋਂ ਮਹਾਕਲਿਪਦਪੁ ਵਾਸੀ ਮੁਹ ਮਦ ਹੁਸੈਨ ਹਫੀਲ ਇਕ ਦੁਕਾਨ ਤੋਂ ਟੌਫੀਆਂ ਖਰੀਦ ਕੇ ਸ਼ਨੀਵਾਰ ਦੀ ਸ਼ਾਮ ਘਰ ਵਾਪਸ ਆ ਰਿਹਾ ਸੀ। 
ਉਨ੍ਹਾਂ ਨੇ ਦੱਸਿਆ ਕਿ ਆਪਣੇ ਘਰ ਨੇੜੇ ਜਿਵੇਂ ਹੀ ਉਸ ਨੇ ਰੇਲ ਪੱਟੜੀ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਉਹ ਉੱਥੋਂ ਲੰਘ ਰਹੀ ਇਕ ਟਰੇਨ ਦੀ ਲਪੇਟ 'ਚ ਆ ਗਿਆ। ਟਰੇਨ ਨਾਲ ਟੱਕਰ ਲੱਗਣ ਤੋਂ ਬਾਅਦ ਬੱਚਾ ਕਰੀਬ 80 ਮੀਟਰ ਦੂਰ ਤੱਕ ਘਸੀਟਦਾ ਚੱਲਾ ਗਿਆ। ਜਿਸ ਨਾਲ ਲਾਸ਼ ਬੁਰੀ ਤਰ੍ਹਾਂ ਨੁਕਸਾਨ ਗਈ। ਘਟਨਾ ਦੇ ਸਮੇਂ ਹਨੀਫ ਦਾ ਛੋਟਾ ਭਰਾ ਜੁਨੈਦ ਅਤੇ 2 ਹੋਰ ਲੋਕ ਉਸ ਨਾਲ ਸਨ। ਲੜਕੇ ਦੇ ਪਿਤਾ ਅਨਵਰ ਸਾਊਦੀ ਅਰਬ 'ਚ ਇਕ ਚਾਲਕ ਦੇ ਰੂਪ 'ਚ ਕੰਮ ਕਰਦੇ ਹਨ। ਰੇਲਵੇ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।