ਤਾਮਿਲਨਾਡੂ ''ਚ ਸਾਹ ਘੁੱਟਣ ਨਾਲ 6 ਲੋਕਾਂ ਦੀ ਮੌਤ

03/26/2019 5:09:11 PM

ਚੇਨਈ (ਵਾਰਤਾ)— ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲੇ 'ਚ ਸ਼੍ਰੀਪੇਰੂਮਬਦੂਰ ਦੇ ਨੇੜੇ ਨਿਮਿਲ ਪਿੰਡ 'ਚ ਮੰਗਲਵਾਰ ਨੂੰ ਇਕ ਸੈਪਟਿਕ ਟੈਂਕ ਦੀ ਸਫਾਈ ਦੌਰਾਨ ਜ਼ਹਿਰੀਲੀ ਗੈਸ ਦੀ ਲਪੇਟ 'ਚ ਆ ਕੇ 6 ਲੋਕਾਂ ਦੀ ਮੌਤ ਹੋ ਗਈ। ਮਿਲੀ ਰਿਪੋਰਟ ਮੁਤਾਬਕ ਟੈਂਕ ਦੀ ਸਫਾਈ ਲਈ 4 ਲੋਕ ਅੰਦਰ ਗਏ ਅਤੇ ਜਦੋਂ ਉਹ ਕਾਫੀ ਦੇਰ ਤਕ ਬਾਹਰ ਨਹੀਂ ਆਏ ਤਾਂ ਦੋ ਹੋਰ ਮਜ਼ਦੂਰ ਉਨ੍ਹਾਂ ਨੂੰ ਦੇਖਣ ਅੰਦਰ ਗਏ ਪਰ ਉਹ ਵੀ ਬਾਹਰ ਨਹੀਂ ਆਏ। 

ਇਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਵਿਭਾਗ ਦੇ ਕਰਮਚਾਰੀਆਂ ਨੇ ਟੈਂਕ ਦੇ ਅੰਦਰੋਂ 6 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜਿਆ। ਇਨ੍ਹਾਂ 'ਚ 3 ਲੋਕ ਇਕ ਹੀ ਪਰਿਵਾਰ ਦੇ ਸਨ। ਇਨ੍ਹਾਂ ਨੂੰ ਇਮਾਰਤ ਦੇ ਮਾਲਿਕ ਕ੍ਰਿਸ਼ਨਾਮੂਰਤੀ ਨੇ ਟੈਂਕ ਦੀ ਸਫਾਈ ਲਈ ਕੰਮ 'ਤੇ ਲਾਇਆ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Tanu

This news is Content Editor Tanu