ਨੇਪਾਲ ''ਚ ਬੱਸ-ਜੀਪ ਦੀ ਹੋਈ ਟੱਕਰ, 6 ਬਰਾਤੀਆਂ ਦੀ ਮੌਤ

12/13/2018 8:12:08 PM

ਕਾਠਮੰਡੂ— ਪੱਛਮੀ ਨੇਪਾਲ 'ਚ ਬਰਾਤੀਆਂ ਨੂੰ ਲਿਜਾ ਰਹੀ ਇਕ ਜੀਪ ਦੀ ਬੱਸ ਨਾਲ ਟੱਕਰ ਹੋ ਗਈ, ਜਿਸ ਕਾਰਨ ਲਾੜੇ ਦੇ ਮਾਤਾ ਪਿਤਾ ਸਣੇ 6 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜੀਪ ਦਾ ਡਰਾਇਵਰ ਤੇ ਹੋਰ ਯਾਤਰੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਡਾਂਗ ਜ਼ਿਲੇ ਦੇ ਲਮਹੀ ਇਾਲਾਕੇ 'ਚ ਹੋਇਆ।
ਪੁਲਸ ਨੇ ਦੱਸਿਆ ਕਿ ਜੀਪ ਗੀਤਾਨਗਰ ਤੋਂ ਸ਼ਮਸ਼ੇਰਗੰਜ ਵੱਲ ਜਾ ਰਹੀ ਸੀ ਤੇ ਉਸ ਸਮੇਂ ਇਹ ਯਾਤਰੀ ਬੱਸ ਨਾਲ ਟਕਰਾ ਗਈ। ਬੱਸ ਲਮਹੀ ਤੋਂ ਕਾਠਮੰਡੂ ਵੱਲ ਜਾ ਰਹੀ ਸੀ। ਉਨ੍ਹਾਂ ਦੱਸਿਆਕਿ ਹਾਦਸੇ 'ਚ ਜੀਪ 'ਚ ਯਾਤਰਾ ਕਰ ਰਹੇ 6 ਲੋਕਾਂ ਦੀ ਮੌਤ ਹੋ ਗਈ। ਸਾਰੇ ਪੀੜਤ ਬਰਾਤੀ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ 'ਚ ਲਾੜੇ ਦੇ ਮਾਤਾ-ਪਿਤਾ ਤੇ ਉਨ੍ਹਾਂ ਦਾ 5 ਸਾਲਾ ਪੋਤਾ ਵੀ ਸ਼ਾਮਲ ਹੈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਲਾੜਾ ਤੇ ਲਾੜੀ ਵਾਲ-ਵਾਲ ਬੱਚ ਗਏ।

Inder Prajapati

This news is Content Editor Inder Prajapati