ਸਰਹੱਦ ’ਤੇ ਸਥਿਤੀ ਸਥਿਰ : ਫੌਜ ਮੁਖੀ

10/26/2023 7:34:43 PM

ਨਵੀਂ ਦਿੱਲੀ, (ਭਾਸ਼ਾ)- ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਕਿਹਾ ਕਿ ਸਰਹੱਦ ਉੱਤੇ ਸਥਿਤੀ ਸਥਿਰ ਬਣੀ ਹੋਈ ਹੈ। ਜਨਰਲ ਪਾਂਡੇ ਨੇ ਇਸ ਸਮਾਗਮ ਵਿਚ ਇਕ ਸੰਵਾਦ ਸੈਸ਼ਨ ਦੌਰਾਨ ਇਹ ਵੀ ਕਿਹਾ ਕਿ ਹਥਿਆਰਬੰਦ ਫੋਰਸਾਂ ਨੂੰ ਵੱਖ-ਵੱਖ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਫੌਜ ਸਮੁੱਚੀ ਸੁਧਾਰ ਪ੍ਰਕਿਰਿਆ ਦੇ ਹਿੱਸੇ ਵਜੋਂ ਸੁਰੱਖਿਆ ਫੋਰਸ ਦੇ ਪੁਨਰਗਠਨ, ਤਕਨੀਕੀ ਸ਼ਮੂਲੀਅਤ, ਮੌਜੂਦਾ ਢਾਂਚੇ ਵਿਚ ਸੁਧਾਰ, ਤਾਲਮੇਲ ਅਤੇ ਮਨੁੱਖੀ ਸਰੋਤ ਪ੍ਰਬੰਧਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਜਨਰਲ ਪਾਂਡੇ ਨੇ ਕਿਹਾ ਕਿ ਅਸੀਂ ਫੌਜ ’ਚ ਆਧੁਨਿਕ ਤਕਨੀਕ ਦਾ ਫਾਇਦਾ ਚੁੱਕਣ ’ਤੇ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਫੌਜ ਨੇ ਰੂਸ-ਯੂਕ੍ਰੇਨ ਸੰਘਰਸ਼ ਤੋਂ ਵੱਡਾ ਸਬਕ ਸਿੱਖਿਆ ਹੈ ਕਿ ਉਹ ਫੌਜੀ ਹਾਰਡਵੇਅਰ ਦੀ ਦਰਾਮਦ ’ਤੇ ਨਿਰਭਰ ਨਹੀਂ ਹੋ ਸਕਦੀ।

Rakesh

This news is Content Editor Rakesh