ਦੇਸ਼ ’ਚ ਗ੍ਰਹਿ ਯੁੱਧ ਵਰਗੇ ਹਾਲਾਤ : ਰਾਊਤ

02/05/2020 12:31:29 AM

 

ਨਵੀਂ ਦਿੱਲੀ — ਸ਼ਿਵ ਸੈਨਾ ਦੇ ਪ੍ਰਮੁਖ ਨੇਤਾ ਅਤੇ ਸੰਸਦ ਮੈਂਬਰ ਸੰਜੇ ਰਾਊਤ ਨੇ ਮੰਗਲਵਾਰ ਨੂੰ ਮੋਦੀ ਸਰਕਾਰ 'ਤੇ ਨਫਰਤ ਦਾ ਮਾਹੌਲ ਅਤੇ ਡਰ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੇ ਕਾਰਣ ਦੇਸ਼ ਵਿਚ ਗ੍ਰਹਿ ਯੁੱਧ ਵਰਗੇ ਹਾਲਾਤ ਪੈਦਾ ਹੋ ਗਏ ਹਨ। ਰਾਊਤ ਨੇ ਮੋਦੀ ਸਰਕਾਰ ਦੇ 'ਸਭ ਕਾ ਸਾਥ, ਸਭ ਕਾ ਵਿਕਾਸ' ਦੇ ਨਾਅਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿਕਾਸ ਤਾਂ ਆਉਂਦਾ ਰਹੇਗਾ ਪਰ ਜਨਤਾ ਦਾ ਵਿਸ਼ਵਾਸ ਜ਼ਿਆਦਾ ਜ਼ਰੂਰੀ ਹੈ। ਸਰਕਾਰ ਨੇ ਵਿਸ਼ਵਾਸ ਤੋੜਿਆ ਹੈ। ਉਹ ਸਾਡੇ ਨਾਲ 30 ਸਾਲ ਤਕ ਰਹੀ ਪਰ ਉਸ ਨੇ ਸਾਡੇ ਨਾਲ ਵੀ ਵਿਸ਼ਵਾਸਘਾਤ ਕੀਤਾ।

Inder Prajapati

This news is Content Editor Inder Prajapati