ਵਿੱਤ ਮੰਤਰੀ ਸੀਤਾਰਮਨ ਨੇ ਲੋਕ ਸਭਾ ਚੋਣਾਂ ਲੜਨ ਤੋਂ ਕੀਤਾ ਇਨਕਾਰ, ਕਿਹਾ-ਮੇਰੇ ਕੋਲ ਪੈਸਾ ਨਹੀਂ

03/28/2024 12:56:48 PM

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ। ਸੀਤਾਰਮਨ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜੇਗੀ, ਜਿਸ ਦੇ ਬਾਰੇ ਪਾਰਟੀ ਨੂੰ ਦੱਸ ਦਿੱਤਾ ਗਿਆ ਹੈ। ਇੱਕ ਸਮਾਗਮ ਦੌਰਾਨ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਚੋਣਾਂ ਲੜਨ ਲਈ ਲੋੜੀਂਦਾ ਧਨ ਨਹੀਂ ਹੈ, ਇਸ ਤੋਂ ਇਲਾਵਾ ਜਿੱਤਣ ਲਈ ਕਈ ਹੋਰ ਕਾਰਕ ਵੀ ਅਨੁਕੂਲ ਨਹੀਂ ਹਨ।

ਇਹ ਵੀ ਪੜ੍ਹੋ - ਭਾਰਤੀ ਸੈਲਾਨੀਆਂ 'ਚ ਵਧਿਆ ਆਸਟ੍ਰੇਲੀਆ ਜਾਣ ਦਾ ਚਾਅ, ਸਾਲ ਦੇ ਸ਼ੁਰੂ 'ਚ ਹੀ ਪੁੱਜੇ ਹਜ਼ਾਰਾਂ ਲੋਕ

ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਪਾਰਟੀ ਨੇ ਇਸ ਸਬੰਧ ਵਿਚ ਮੈਨੂੰ ਪੁੱਛਿਆ ਸੀ ਪਰ ਇੱਕ ਹਫ਼ਤੇ ਜਾਂ 10 ਦਿਨਾਂ ਤੱਕ ਇਸ ਬਾਰੇ ਸੋਚਣ ਤੋਂ ਬਾਅਦ, ਮੈਂ ਇਹ ਕਹਿਣ ਲਈ ਵਾਪਸ ਆਈ, ਸ਼ਾਇਦ ਨਹੀਂ।'' ਉਹਨਾਂ ਨੇ ਅੱਗੇ ਕਿਹਾ, '...ਮੇਰੇ ਕੋਲ ਚੋਣਾਂ ਲੜਨ ਲਈ ਇੰਨੇ ਪੈਸੇ ਨਹੀਂ ਹਨ। ਮੇਰੀ ਇੱਕ ਸਮੱਸਿਆ ਵੀ ਹੈ। ਭਾਵੇਂ ਉਹ ਆਂਧਰਾ ਪ੍ਰਦੇਸ਼ ਹੋਵੇ ਜਾਂ ਤਾਮਿਲਨਾਡੂ, ਇਹ ਜਿੱਤਣ ਲਈ ਕਈ ਹੋਰ ਮਾਪਦੰਡਾਂ ਦਾ ਵੀ ਸਵਾਲ ਹੋਵੇਗਾ ਜੋ ਉਹ ਵਰਤਦੇ ਹਨ।''

ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ

ਦੱਸ ਦੇਈਏ ਕਿ ਨਿਰਮਲਾ ਸੀਤਾਰਮਨ ਇਸ ਸਮੇਂ ਰਾਜ ਸਭਾ ਦੀ ਮੈਂਬਰ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਮੁੱਖ ਮੈਂਬਰ ਵੀ ਹੈ। ਵਿੱਤ ਮੰਤਰਾਲੇ ਤੋਂ ਇਲਾਵਾ ਉਨ੍ਹਾਂ ਕੋਲ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦਾ ਚਾਰਜ ਵੀ ਹੈ। ਸੀਤਾਰਮਨ ਸੱਤਾਧਾਰੀ ਭਾਜਪਾ ਦੇ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਹਨ।

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur