ਸੀਤਾਪੁਰ : ਬੋਰੇ ਵਿਚ ਇੱਟਾਂ ਨਾਲ ਬੰਨ੍ਹ ਕੇ ਨਹਿਰ ''ਚ ਸੁੱਟੀਆਂ ਦੋ ਕੁੜੀਆਂ ਦੀਆਂ ਲਾਸ਼ਾਂ

01/16/2018 9:15:28 AM

ਸੀਤਾਪੁਰ — ਯੂ.ਪੀ. ਦੇ ਸੀਤਾਪੁਰ 'ਚ 2 ਬੱਚੀਆਂ ਦੀ ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲੇ ਗਈ। ਦੋਵਾਂ ਬੱਚੀਆਂ ਦੀਆਂ ਲਾਸ਼ਾਂ ਬੋਰੇ 'ਚ ਬੰਦ ਕਰਕੇ ਨਦੀ 'ਚ ਸੁੱਟੀਆਂ ਹੋਈਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਨਦੀ 'ਚੋਂ ਬਾਹਰ ਕੱਢਿਆ। ਫਿਲਹਾਲ ਪੁਲਸ ਨੇ ਦੋਵਾਂ ਬੱਚੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਦੇ ਮੁਤਾਬਕ ਘਟਨਾ ਹਰਗਾਂਵ ਥਾਣਾ ਖੇਤਰ ਦੀ ਹੈ, ਜਿਥੇ ਕਬੀਰਪੁਰ ਨਹਿਰ ਪੁੱਲੀ ਅਤੇ ਉਥੋਂ ਕਰੀਬ 3 ਕਿਲੋਮੀਟਰ ਦੂਰ ਉਮਰਿਆ ਦੇ ਕੋਲ ਸ਼ਾਰਦਾ ਸਹਾਇਕ ਨਹਿਰ ਦੇ ਕਿਨਾਰੇ ਦੋਵਾਂ ਬੱਚੀਆਂ ਦੀਆਂ ਲਾਸ਼ਾਂ ਵੱਖ-ਵੱਖ ਬਰਾਮਦ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਦੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਇਲਾਕਾ ਵਾਸੀਆਂ ਦੇ ਹੋਸ਼ ਉੱਡ ਗਏ।
ਪੁਲਸ ਨੇ ਬੋਰੇ ਨੂੰ ਖੋਲ੍ਹ ਕੇ ਦੇਖਿਆ ਤਾਂ ਅੰਦਰ ਬੱਚੀਆਂ ਦੀਆਂ ਲਾਸ਼ਾਂ ਦੋ ਇੱਟਾਂ ਨਾਲ ਬੰਨ੍ਹੀਆਂ ਹੋਈਆਂ ਸਨ ਅਤੇ ਮੂੰਹ 'ਤੇ ਟੇਪ ਲੱਗੀ ਹੋਈ ਸੀ। ਪੁਲਸ ਦੇ ਮੁਤਾਬਕ ਦੋਵੇਂ ਬੱਚੀਆਂ ਇਕ ਹੀ ਪਰਿਵਾਰ ਦੀਆਂ ਲੱਗ ਰਹੀਆਂ ਹਨ। ਬੱਚੀਆਂ ਦੀਆਂ ਲਾਸ਼ਾਂ ਦੇਖ ਕੇ ਅੰਦਾਜ਼ਾ ਲਗਾਇਆਂ ਜਾ ਰਿਹਾ ਹੈ ਕਿ ਬੱਚੀਆਂ ਨੂੰ ਗਲਾ ਘੋਟ ਕੇ ਮਾਰਿਆ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।