ਸਿੰਘੂ ਸਰਹੱਦ ''ਤੇ ਅੱਜ ਤੋਂ ਸ਼ੁਰੂ ਹੋਵੇਗਾ ਸ਼ੂਟਿੰਗ ਬਾਲ ਟੂਰਨਾਮੈਂਟ, 2 ਲੱਖ ਤੋਂ ਵੱਧ ਦੇ ਇਨਾਮ

04/02/2021 12:43:57 PM

ਨਵੀਂ ਦਿੱਲੀ- 4 ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਲਈ ਦੁਨੀਆ ਭਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਲੈ ਕੇ ਹਰ ਸਮੇਂ ਹਾਜ਼ਰ ਰਹੀਆਂ ਹਨ। ਇਸ ਦੌਰਾਨ ਅਮਰੀਕੀ ਸਿੱਖ ਸੰਗਤ ਵਲੋਂ ਅੱਜ ਯਾਨੀ ਸ਼ੁੱਕਰਵਾਰ ਤੋਂ 2 ਦਿਨਾਂ ਯਾਨੀ 2 ਅਤੇ 3 ਅਪ੍ਰੈਲ ਨੂੰ ਸ਼ੂਟਿੰਗ ਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ 2 ਲੱਖ ਰੁਪਏ ਤੋਂ ਵੱਧ ਦੇ ਇਨਾਮ ਤਕਸੀਮ ਕੀਤੇ ਜਾਣਗੇ।

ਇਹ ਵੀ ਪੜ੍ਹੋ : ਭਾਜਪਾ ਆਗੂ ਦਾ SGPC 'ਤੇ ਨਿਸ਼ਾਨਾ, ਕਿਹਾ- ਸਿੱਖਾਂ ਨੂੰ ਈਸਾਈ ਬਣਨ ਤੋਂ ਰੋਕਣ 'ਚ ਰਿਹਾ ਅਸਫ਼ਲ

ਇਸ ਟੂਰਨਾਮੈਂਟ ਦਾ ਨਾਮ ਕਿਸਾਨ ਪ੍ਰੀਮੀਅਰ ਲੀਗ ਰੱਖਿਆ ਗਿਆ ਹੈ। ਜਿਸ ਨੂੰ ਅਮਰੀਕਾ ਦੀਆਂ ਸਿੱਖ ਸੰਗਤਾਂ ਵਲੋਂ ਸਪਾਂਸਰ ਕੀਤਾ ਗਿਆ ਹੈ। ਟੂਰਨਾਮੈਂਟ ਵਿਚ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਦੇ ਰਹੇ ਕਿਸਾਨ ਹਿੱਸਾ ਲੈਣਗੇ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਪਹਿਲੇ ਜੇਤੂ ਨੂੰ ਇਕ ਲੱਖ ਰੁਪਏ ਅਤੇ ਟਰਾਫ਼ੀ, ਦੂਜੇ ਜੇਤੂ ਨੂੰ 70 ਹਜ਼ਾਰ ਰੁਪਏ ਅਤੇ ਟਰਾਫ਼ੀ, ਤੀਜੇ ਜੇਤੂ ਨੂੰ 21 ਹਜ਼ਾਰ ਰੁਪਏ ਅਤੇ ਟਰਾਫ਼ੀ, ਚੌਥੇ ਜੇਤੂ ਨੂੰ 21 ਹਜ਼ਾਰ ਰੁਪਏ ਅਤੇ ਟਰਾਫ਼ੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸ਼੍ਰੀ ਕ੍ਰਿਸ਼ਨ ਜਨਮ ਭੂਮੀ ਮਾਮਲੇ 'ਚ ਪਟੀਸ਼ਨ ਦਾਖ਼ਲ, ਠਾਕੁਰ ਜੀ ਦੇ ਭਗਤ ਨੇ ਮੰਗਿਆ ਜ਼ਮੀਨ ’ਤੇ ਪੂਰਾ ਹੱਕ

DIsha

This news is Content Editor DIsha