ਸਿੰਘੂ ਸਰਹੱਦ ''ਤੇ ਕਿਸਾਨਾਂ ਨੂੰ ਮਿਲਣ ਪਹੁੰਚੇ ਅਭੈ ਸਿੰਘ ਚੌਟਾਲਾ (ਵੀਡੀਓ)

02/02/2021 6:30:48 PM

ਨਵੀਂ ਦਿੱਲੀ- ਇੰਡੀਅਨ ਨੈਸ਼ਨਲ ਲੋਕਦਲ ਦੇ ਪ੍ਰਧਾਨ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਅੱਜ ਸਿੰਘੂ ਸਰਹੱਦ 'ਤੇ ਕਿਸਾਨਾਂ ਵਿਚਾਲੇ ਪਹੁੰਚੇ। ਇੱਥੇ ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਜੋ ਸਨਮਾਨ ਦਿੱਤਾ ਹੈ, ਮੈਂ ਉਸ ਨੂੰ ਕਦੇ ਕਮਜ਼ੋਰ ਨਹੀਂ ਹੋਣ ਦੇਵਾਂਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰਿਆਣਾ ਦੇ ਲੋਕਾਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਸੁਧਾਰਨ ਦਾ ਕੰਮ ਕਰਾਂਗੇ। ਚੌਟਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਅੰਦੋਲਨ ਨੂੰ ਤੋੜਨ ਲਈ ਕਈ ਹੱਥਕੰਡੇ ਅਪਣਾਏਗੀ। ਸਾਨੂੰ ਆਪਸ 'ਚ ਲੜਾਉਣ ਲਈ ਯੋਜਨਾ ਰਚੇਗੀ ਪਰ ਕਿਸਾਨ ਇੱਥੋਂ ਜਿੱਤ ਕੇ ਹੀ ਆਪਣੇ ਘਰਾਂ ਨੂੰ ਜਾਣਗੇ। 

ਦੱਸਣਯੋਗ ਹੈ ਕਿ ਅਭੈ ਚੌਟਾਲਾ ਨੇ 27 ਜਨਵਰੀ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਸਪੀਕਰ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਸੀ। ਅਭੈ ਚੌਟਾਲਾ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੇ ਸਮਰਥਨ 'ਚ ਗਾਜ਼ੀਪੁਰ ਬਾਰਡਰ ਪਹੁੰਚੇ ਸਨ। ਧਰਨੇ 'ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਇਨੈਲੋ ਨੇਤਾ ਨੇ ਕਿਹਾ ਸੀ ਕਿ ਭਾਜਪਾ ਦਾ ਵਿਧਾਇਕ ਹਥਿਆਰਬੰਦ ਬਦਮਾਸ਼ਾਂ ਨਾਲ ਧਰਨੇ ਵਾਲੀ ਜਗ੍ਹਾ ਆ ਕੇ ਗੁੰਡਾਗਰਦੀ ਕਰਦਾ ਹੈ ਅਤੇ ਪੁਲਸ ਨੂੰ ਕਹਿੰਦਾ ਹੈ ਕਿ ਧਰਨਾ ਦੇ ਰਹੇ ਕਿਸਾਨਾਂ ਨੂੰ ਤੁਸੀਂ ਨਹੀਂ ਹਟਾਓਗੇ ਤਾਂ ਅਸੀਂ ਹਟਾਵਾਂਗੇ ਜੋ ਕਿ ਬਰਦਾਸ਼ਤ ਨਹੀਂ ਸੀ। ਉਨ੍ਹਾਂ ਕਿਹਾ ਸੀ ਕਿ ਭਾਜਪਾ ਸਰਕਾਰ ਨੇ ਅੰਨਦਾਤਾ ਨਾਲ ਵਿਸ਼ਵਾਸਘਾਤ ਕਰਦੇ ਹੋਏ ਕੋਰੋਨਾ ਦੀ ਆੜ 'ਚ ਕਿਸਾਨਾਂ ਨੂੰ ਖ਼ਤਮ ਕਰਨ ਲਈ ਤਿੰਨ ਕਾਲੇ ਕਾਨੂੰਨ ਬਣਾ ਦਿੱਤੇ।

DIsha

This news is Content Editor DIsha