ਸਿੱਕਮ 'ਚ ਬਰਫਬਾਰੀ 'ਚ ਫਸੇ ਲੋਕਾਂ ਲਈ ਦੇਵਦੂਤ ਬਣੇ ਭਾਰਤੀ ਫੌਜ ਦੇ ਜਵਾਨ, 1200 ਤੋਂ ਵੱਧ ਲੋਕ ਸੁਰੱਖਿਅਤ ਕੱਢੇ

12/14/2023 1:14:40 PM

ਗੰਗਟੋਕ- ਖਰਾਬ ਮੌਸਮ ਤੇ ਬਰਫਬਾਰੀ ਕਾਰਨ ਪੂਰਬੀ ਸਿੱਕਮ ਦੇ ਚਾਂਗੂ-ਨਾਥੁਲਾ ਘੁੰਮਣ ਗਏ 1217 ਸੈਲਾਨੀ ਫਸ ਗਏ ਜਿਸ 'ਚ ਬਜ਼ੁਰਗ, ਔਰਤਾਂ ਅਤੇ ਬੱਚੇ ਸ਼ਾਮਲ ਸਨ। ਭਾਰਤੀ ਫੌਜ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਫਸੇ ਲੋਕਾਂ ਨੂੰ ਬਚਾਇਆ। ਬੁੱਧਵਾਰ 13 ਦਸੰਬਰ ਦੀ ਦੁਪਹਿਰ ਨੂੰ ਅਚਾਨਕ ਮੌਸਮ ਬਦਲ ਗਿਆ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਪਾਰਾ ਡਿੱਗਣ ਦੇ ਨਾਲ ਹੀ ਸੂਬੇ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਸ਼ੁਰੂ ਹੋ ਗਈ ਹੈ। ਬਰਫਬਾਰੀ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਅਤੇ ਪੂਰਬੀ ਸਿੱਕਮ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਚਾਂਗੂ-ਨਾਥੁਲਾ ਜਾਣ ਵਾਲੇ ਸੈਲਾਨੀ ਰਸਤੇ 'ਤੇ ਹੀ ਫਸ ਗਏ।

ਇਹ ਵੀ ਪੜ੍ਹੋ : ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਦਿੱਲੀ ਪੁਲਸ ਵੱਲੋਂ UAPA ਤਹਿਤ ਮਾਮਲਾ ਦਰਜ

ਫਸੇ ਸੈਲਾਨੀਆਂ ਦੀ ਗਿਣਤੀ 1217 ਤੋਂ ਵੱਧ ਦੱਸੀ ਜਾਂਦੀ ਹੈ, ਜਿਨ੍ਹਾਂ ਵਿੱਚ ਬਜ਼ੁਰਗ ਲੋਕ, ਔਰਤਾਂ ਅਤੇ ਬੱਚੇ ਸ਼ਾਮਲ ਸਨ। ਇਸ ਦੌਰਾਨ ਭਾਰਤੀ ਫੌਜ ਦੀ ਤ੍ਰਿਸ਼ਕਤੀ ਕੋਰ ਦੇ ਜਵਾਨ ਤੁਰੰਤ ਹਰਕਤ ਵਿੱਚ ਆਏ ਅਤੇ ਫਸੇ ਸੈਲਾਨੀਆਂ ਨੂੰ ਬਚਾਇਆ। ਭਾਰਤੀ ਫੌਜ ਨੇ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ।

ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਆਸਰਾ, ਗਰਮ ਕੱਪੜੇ, ਡਾਕਟਰੀ ਸਹਾਇਤਾ ਅਤੇ ਗਰਮ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਫੌਜੀਆਂ ਨੇ ਫਸੇ ਸੈਲਾਨੀਆਂ ਨੂੰ ਠਹਿਰਾਉਣ ਲਈ ਆਪਣੀਆਂ ਬੈਰਕਾਂ ਖਾਲੀ ਕਰ ਦਿੱਤੀਆਂ।

ਇਹ ਵੀ ਪੜ੍ਹੋ : ਸੰਸਦ ਸੁਰੱਖਿਆ ਕੋਤਾਹੀ ਨੂੰ ਲੈ ਕੇ ਗ੍ਰਹਿ ਮੰਤਰਾਲੇ ਵੱਲੋਂ ਕਮੇਟੀ ਦਾ ਗਠਨ

ਫੌਜਾਂ ਦੇ ਤੁਰੰਤ ਜਵਾਬ ਨੇ ਖਰਾਬ ਮੌਸਮ ਵਿੱਚ ਫਸੇ ਸੈਲਾਨੀਆਂ ਨੂੰ ਰਾਹਤ ਅਤੇ ਆਰਾਮ ਪ੍ਰਦਾਨ ਕੀਤਾ। ਫਸੇ ਸੈਲਾਨੀਆਂ ਨੇ ਫੌਜ ਵੱਲੋਂ ਦਿੱਤੀ ਗਈ ਤੁਰੰਤ ਰਾਹਤ ਲਈ ਤਹਿ ਦਿਲੋਂ ਧੰਨਵਾਦ ਕੀਤਾ। ਅੱਜ ਹਾਲਾਤ ਆਮ ਵਾਂਗ ਹੋਣ 'ਤੇ ਸੈਲਾਨੀਆਂ ਨੂੰ ਰਾਜਧਾਨੀ ਗੰਗਟੋਕ ਲਿਆਂਦਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tarsem Singh

This news is Content Editor Tarsem Singh