ਆਬੂ ਧਾਬੀ ’ਚ ਹਿੰਦੂ ਮੰਦਰ ਦਾ ਅੱਜ ਉਦਘਾਟਨ ਕਰਨਗੇ PM ਮੋਦੀ, ਮੰਦਰ ਲਈ ਜ਼ਮੀਨ UAE ਸਰਕਾਰ ਨੇ ਦਿੱਤੀ ਸੀ ਦਾਨ

02/14/2024 10:12:35 AM

ਆਬੂ ਧਾਬੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦਾ ਆਬੂ ਧਾਬੀ ਵਿਚ ਇਕ ਹਿੰਦੂ ਮੰਦਰ ਦੇ ਨਿਰਮਾਣ ਲਈ ਜ਼ਮੀਨ ਮੁਹੱਈਆ ਕਰਾਉਣ ਵਿਚ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਭਾਰਤ ਪ੍ਰਤੀ ਆਪਸੀ ਸਾਂਝ ਨੂੰ ਦਰਸਾਉਂਦਾ ਹੈ। ਮੋਦੀ ਬੁੱਧਵਾਰ ਯਾਨੀ ਅੱਜ ਬੋਚਾਸਨ ਵਿਖੇ ਸ਼੍ਰੀ ਅਕਸ਼ਰ ਪੁਰੂਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਏ.ਪੀ.ਐੱਸ.) ਮੰਦਰ ਦਾ ਉਦਘਾਟਨ ਕਰਨਗੇ, ਜੋ ਕਿ ਆਬੂ ਧਾਬੀ ਵਿਚ ਪੱਥਰਾਂ ਨਾਲ ਬਣਿਆ ਪਹਿਲਾ ਹਿੰਦੂ ਮੰਦਰ ਹੋਵੇਗਾ।

ਇਹ ਵੀ ਪੜ੍ਹੋ: ਗੰਗਾ-ਯਮੁਨਾ ਦੇ ਪਵਿੱਤਰ ਜਲ, ਰਾਜਸਥਾਨ ਦੇ ਗੁਲਾਬੀ ਰੇਤਲੇ ਪੱਥਰ ਨਾਲ ਬਣਿਆ ਹੈ ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ

ਮੋਦੀ ਮੰਗਲਵਾਰ ਨੂੰ ਇਥੇ ਪਹੁੰਚੇ ਅਤੇ ਹਵਾਈ ਅੱਡੇ ’ਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਨੇ ਉਨ੍ਹਾਂ ਦਾ ਸਵਾਗਤ ਕੀਤਾ। ਯੂ.ਏ.ਈ. ’ਚ ਪ੍ਰਧਾਨ ਮੰਤਰੀ ਦੇ ਪਹੁੰਚਦਿਆਂ ਹੀ ਦੋਵਾਂ ਆਗੂਆਂ ਨੇ ਵਿਆਪਕ ਗੱਲਬਾਤ ਕੀਤੀ। ਮੋਦੀ ਨੇ ਆਪਣੇ ਉਦਘਾਟਨੀ ਬਿਆਨ ਵਿਚ ਕਿਹਾ ਕਿ ਆਬੂ ਧਾਬੀ ਵਿਚ ਬੀ.ਏ.ਪੀ.ਐੱਸ. ਮੰਦਰ ਭਾਰਤ ਪ੍ਰਤੀ ਯੂ.ਏ.ਈ. ਦੇ ਰਾਸ਼ਟਰਪਤੀ ਦੇ ਪਿਆਰ ਅਤੇ ਯੂ. ਏ. ਈ. ਦੇ ਸੁਨਹਿਰੇ ਭਵਿੱਖ ਲਈ ਉਨ੍ਹਾਂ ਦੇ ਨਜ਼ਰੀਏ ਦੀ ਇਕ ਉਦਾਹਰਣ ਹੈ। ਦੁਬਈ-ਅਬੂ ਧਾਬੀ ਸ਼ੇਖ ਜਾਯਦ ਹਾਈਵੇਅ ’ਤੇ ਅਲ ਰਹਿਬਾ ਨੇੜੇ ਅਬੂ ਮੁਰੀਖਾਹ ਵਿਚ ਸਥਿਤ ਬੀ.ਏ.ਪੀ.ਐੱਸ. ਹਿੰਦੂ ਮੰਦਰ ਦਾ ਨਿਰਮਾਣ ਲਗਭਗ 27 ਏਕੜ ਦੇ ਖੇਤਰ ਵਿਚ ਕੀਤਾ ਗਿਆ ਹੈ ਅਤੇ ਉਸਾਰੀ ਦਾ ਕੰਮ 2019 ਤੋਂ ਜਾਰੀ ਹੈ। ਮੰਦਰ ਲਈ ਜ਼ਮੀਨ ਯੂ.ਏ.ਈ. ਸਰਕਾਰ ਨੇ ਦਾਨ ਦਿੱਤੀ ਹੈ। 

ਇਹ ਵੀ ਪੜ੍ਹੋ: ਕੈਨੇਡਾ 'ਚ ਹੁਣ ਖਾਲਿਸਤਾਨੀ ਗੁਰਪਤਵੰਤ ਪੰਨੂ ਦੇ ਸਾਥੀ ਇੰਦਰਜੀਤ ਸਿੰਘ ਗੋਸਲ ਦੇ ਘਰ 'ਤੇ ਚੱਲੀ ਗੋਲੀ

ਉਨ੍ਹਾਂ ਕਿਹਾ ਕਿ ਬੀ.ਏ.ਪੀ.ਐੱਸ. ਮੰਦਰ ਨਿਰਮਾਣ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਮੋਦੀ ਨੇ ਯਾਦ ਕੀਤਾ ਕਿ ਰਾਸ਼ਟਰਪਤੀ ਸ਼ੇਖ ਮੁਹੰਮਦ ਨਾਲ ਆਪਣੀ ਪਹਿਲੀ ਮੁਲਾਕਾਤ ਵਿਚ ਉਨ੍ਹਾਂ ਨੇ ਸਿਰਫ ਮੰਦਰ ਲਈ ਜ਼ਮੀਨ ਦੀ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਕਿਵੇਂ ਤੁਰੰਤ ਹਾਂ ਵਿਚ ਜਵਾਬ ਦਿੱਤਾ ਸੀ। ਮੋਦੀ ਨੇ ਕਿਹਾ, ‘ਇਸ ਤਰ੍ਹਾਂ ਦਾ ਭਰੋਸਾ ਅਤੇ ਪਿਆਰ ਸਾਡੇ ਵਿਸ਼ੇਸ਼ ਰਿਸ਼ਤੇ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।’ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਤਿੰਨ ਹਫ਼ਤੇ ਬਾਅਦ ਬੀ.ਏ.ਪੀ.ਐੱਸ. ਮੰਦਰ ਦਾ ਉਦਘਾਟਨ ਕੀਤਾ ਜਾਵੇਗਾ। ਯੂ.ਏ.ਈ. ਦੁਬਈ ਵਿਚ ਤਿੰਨ ਹੋਰ ਹਿੰਦੂ ਮੰਦਰ ਹਨ। ਬੀ.ਏ.ਪੀ.ਐੱਸ. ਮੰਦਰ ਖਾੜੀ ਖੇਤਰ ਦਾ ਸਭ ਤੋਂ ਵੱਡਾ ਮੰਦਰ ਹੋਵੇਗਾ।

ਇਹ ਵੀ ਪੜ੍ਹੋ: ਨਵਾਂ ਕਾਨੂੰਨ ਲਾਗੂ, ਮਰਦ ਅਤੇ ਔਰਤਾਂ ਦੋਹਾਂ ਨੂੰ ਜੁਆਇਨ ਕਰਨੀ ਹੋਵੇਗੀ ਫ਼ੌਜ, ਨਹੀਂ ਤਾਂ ਹੋਵੇਗੀ ਸਜ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry