ਹਰਿਆਣਾ ਸਰਕਾਰ ਦਾ ਫੈਸਲਾ, ਗੁਰੂਗ੍ਰਾਮ ''ਚ 1 ਜੁਲਾਈ ਤੋਂ ਖੁੱਲ੍ਹਣਗੇ ਸ਼ਾਪਿੰਗ ਮਾਲ

06/28/2020 6:26:32 PM

ਗੁਰੂਗ੍ਰਾਮ (ਭਾਸ਼ਾ)— ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਕਹਿਰ ਨਾਲ ਨਜਿੱਠਣ ਲਈ ਲੱਗੀ ਤਾਲਾਬੰਦੀ ਦੇ 3 ਮਹੀਨੇ ਬਾਅਦ ਇਕ ਜੁਲਾਈ ਤੋਂ ਗੁਰੂਗ੍ਰਾਮ ਅਤੇ ਫਰੀਦਾਬਾਦ 'ਚ ਸ਼ਾਪਿੰਗ ਮਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਓਧਰ ਗੁਰੂਗ੍ਰਾਮ ਜ਼ਿਲਾ ਪ੍ਰਸ਼ਾਸਨ ਨੇ ਕਿਹਾ ਕਿ ਉਹ ਕੁਝ ਪਾਬੰਦੀਆਂ ਨਾਲ ਮਾਲ ਨੂੰ ਮੁੜ ਤੋਂ ਖੋਲ੍ਹਣ 'ਤੇ ਸੂਬਾ ਸਰਕਾਰ ਦੇ ਫੈਸਲੇ ਨੂੰ ਲਾਗੂ ਕਰੇਗਾ, ਜਦਕਿ ਫਰੀਦਾਬਾਦ ਪ੍ਰਸ਼ਾਸਨ ਨੇ ਸੋਮਵਾਰ ਨੂੰ ਇਕ ਬੈਠਕ 'ਚ ਇਸ ਮਾਮਲੇ 'ਤੇ ਆਖਰੀ ਫੈਸਲਾ ਲਵੇਗਾ। ਸ਼ਹਿਰੀ ਸਥਾਨਕ ਬਾਡੀਜ਼ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਵਲੋਂ ਜਾਰੀ ਇਕ ਹੁਕਮ ਮੁਤਾਬਕ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਮਾਲ ਮੁੜ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਹੈ। 

ਦੱਸ ਦੇਈਏ ਕਿ ਹਰਿਆਣਾ ਸਰਕਾਰ ਪਹਿਲਾਂ ਗੁਰੂਗ੍ਰਾਮ ਅਤੇ ਫਰੀਦਾਬਾਦ ਨੂੰ ਛੱਡ ਕੇ ਸੂਬੇ ਭਰ ਵਿਚ 7 ਜੂਨ ਤੋਂ ਮਾਲ ਨੂੰ ਮੁੜ ਤੋਂ ਖੋਲ੍ਹਣ ਦੀ ਆਗਿਆ ਦੇ ਚੁੱਕੀ ਹੈ। ਇਨ੍ਹਾਂ ਦੋਹਾਂ ਜ਼ਿਲ੍ਹਿਆਂ 'ਚ ਕੋਰੋਨਾ ਦੇ ਮਾਮਲੇ ਵਧੇਰੇ ਹਨ। ਸ਼ਨੀਵਾਰ ਨੂੰ ਜਾਰੀ ਸਿਹਤ ਮਹਿਕਮੇ ਦੇ ਇਕ ਬੁਲੇਟਿਨ ਮੁਤਾਬਕ ਸੂਬੇ ਦੇ ਕੁੱਲ 13,426 ਕੋਰੋਨਾ ਮਾਮਲਿਆਂ 'ਚੋਂ 5,070 ਮਾਮਲੇ ਗੁਰੂਗ੍ਰਾਮ ਵਿਚ ਹਨ, ਜਦਕਿ ਫਰੀਦਾਬਾਦ ਵਿਚ 3,325 ਮਾਮਲੇ ਹਨ। ਸੂਬੇ ਵਚਿ ਵਾਇਰਸ ਕਾਰਨ ਹੋਈਆਂ 218 ਮੌਤਾਂ 'ਚੋਂ 83 ਗੁਰੂਗ੍ਰਾਮ ਵਿਚ ਅਤੇ 71 ਫਰੀਦਾਬਾਦ ਵਿਚ ਹੋਈਆਂ ਹਨ।

Tanu

This news is Content Editor Tanu