ਦੁਕਾਨਦਾਰ ਦੇ ਪੁੱਤਰ ਨੇ ਪਾਸ ਕੀਤੀ ਸਿਵਲ ਸੇਵਾ ਪ੍ਰੀਖਿਆ, ਹਾਸਲ ਕੀਤਾ 202ਵਾਂ ਸਥਾਨ

05/31/2022 11:30:15 AM

ਲਾਤੂਰ- ਮਹਾਰਾਸ਼ਟਰ ਦੇ ਇਕ ਪਿੰਡ ’ਚ ਇਕ ਦੁਕਾਨਦਾਰ ਦੇ ਪੁੱਤਰ ਨੇ ਸਿਵਲ ਸੇਵਾ ਪ੍ਰੀਖਿਆ 2021 ’ਚ ਸਫ਼ਲਤਾ ਹਾਸਲ ਕੀਤੀ ਹੈ। ਲਾਤੂਰ ਦੀ ਉਦਗੀਰ ਤਹਿਸੀਲ ਦੇ ਹੰਦਰਗੁਲੀ ਪਿੰਡ ਵਾਸੀ ਰਾਮੇਸ਼ਵਰ ਸੁਧਾਕਰ ਸੱਬਨਵਾੜ ਨੇ ਸੰਘ ਲੋਕ ਸੇਵਾ ਕਮਿਸ਼ਨ (UPSC) ਵਲੋਂ ਸੋਮਵਾਰ ਨੂੰ ਐਲਾਨੇ ਨਤੀਜਿਆਂ ’ਚ 202ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਲਾਤੂਰ ਦੇ ਜਵਾਹਰ ਨਵੋਦਿਆ ਸਕੂਲ ਤੋਂ ਹਾਸਲ ਕੀਤੀ ਅਤੇ ਪੁਣੇ ਤੋਂ ਇੰਜੀਨੀਅਰਿੰਗ ’ਚ ਗ੍ਰੈਜੂਏਟ ਕੀਤੀ।

ਇਹ  ਵੀ ਪੜ੍ਹੋ: ਸਿਵਲ ਸੇਵਾ ਪ੍ਰੀਖਿਆ ਦੀ ਟਾਪਰ ਸ਼ਰੂਤੀ ਸ਼ਰਮਾ; ਮਾਪਿਆਂ ਤੇ ਦੋਸਤਾਂ ਨੂੰ ਦਿੱਤਾ ਸਫ਼ਲਤਾ ਦਾ ‘ਸਿਹਰਾ’

ਸੁਧਾਕਰ ਸੱਬਨਵਾੜ ਮੁਤਾਬਕ ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ’ਚ UPSC ਦੀ ਪ੍ਰੀਖਿਆ ਪਾਸ ਕੀਤੀ। ਸੱਬਨਵਾੜ ਦੇ ਪਿਤਾ ਇਕ ਦੁਕਾਨਦਾਰ ਅਤੇ ਮਾਂ ਘਰੇਲੂ ਔਰਤ ਹੈ। UPSC ਮੁਤਾਬਕ ਕੁੱਲ 685 ਉਮੀਦਵਾਰਾਂ ’ਚੋਂ 508 ਪੁਰਸ਼ ਅਤੇ 177 ਔਰਤਾਂ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ। ਕਮਿਸ਼ਨ ਵਲੋਂ ਵੱਖ-ਵੱਖ ਕੇਂਦਰੀ ਸੇਵਾਵਾਂ ’ਚ ਨਿਯੁਕਤੀ ਲਈ ਉਨ੍ਹਾਂ ਦੀ ਸਿਫਾਰਸ਼ ਕੀਤੀ ਗਈ ਹੈ।

ਇਹ  ਵੀ ਪੜ੍ਹੋ: 685 ਉਮੀਦਵਾਰਾਂ ਨੇ ਸਿਵਲ ਸੇਵਾ ਪ੍ਰੀਖਿਆ ਕੀਤੀ ਪਾਸ, ਸ਼ਰੂਤੀ ਸ਼ਰਮਾ ਨੇ ਹਾਸਲ ਕੀਤਾ ਪਹਿਲਾ ਸਥਾਨ

Tanu

This news is Content Editor Tanu