ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਆਏ ਸੀ ਸ਼ੂਟਰ, ਪੁਲਸ ਨੇ ਮੁਕਾਬਲੇ ਮਗਰੋਂ ਕੀਤਾ ਗ੍ਰਿਫ਼ਤਾਰ

11/27/2023 5:48:26 PM

ਨਵੀਂ ਦਿੱਲੀ- ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਗੈਂਗ ਦੇ ਦੋ ਸ਼ੂਟਰਾਂ ਨੂੰ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਕੋਲ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨਾਲ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰਾਜਪ੍ਰੀਤ ਸਿੰਘ (35) ਅਤੇ ਵਰਿੰਦਰ ਸਿੰਘ (22) ਦੇ ਰੂਪ ਵਿਚ ਹੋਈ ਹੈ, ਜੋ ਕਿ ਪੰਜਾਬ ਗਾਇਕ ਐਲੀ ਮਾਂਗਟ ਦਾ ਕਤਲ ਕਰ ਆਏ ਸਨ।

ਇਹ ਵੀ ਪੜ੍ਹੋ- ਲਾੜੇ ਦੀ ਉਡੀਕ ਕਰਦੀ ਰਹਿ ਗਈ ਲਾੜੀ, ਨਹੀਂ ਪੁੱਜੀ ਬਰਾਤ, ਸ਼ਰਤ ਸੁਣ ਉੱਡ ਜਾਣਗੇ ਹੋਸ਼

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਮੁਕਾਬਲੇ ਦੌਰਾਨ ਦੋਸ਼ੀਆਂ ਨੇ 5 ਗੋਲੀਆਂ ਚਲਾਈਆਂ, ਜਿਸ ਵਿਚੋਂ 2 ਗੋਲੀਆਂ ਇਕ ਪੁਲਸ ਮੁਲਾਜ਼ਮ ਦੀ ਬੁਲੇਟ ਪਰੂਫ ਜੈਕੇਟ 'ਤੇ ਲੱਗੀ। ਜਵਾਬੀ ਕਾਰਵਾਈ ਵਿਚ ਪੁਲਸ ਨੇ 6 ਗੋਲੀਆਂ ਚਲਾਈਆਂ। ਮੁਕਾਬਲੇ ਦੌਰਾਨ ਦੋਸ਼ੀਆਂ ਵਿਚੋਂ ਇਕ ਵਰਿੰਦਰ ਸਿੰਘ ਦੇ ਸੱਜੇ ਪੈਰ 'ਚ ਗੋਲੀ ਲੱਗ ਗਈ। ਦੋਹਾਂ ਦੋਸ਼ੀਆਂ ਨੂੰ ਮੁਕਾਬਲੇ ਮਗਰੋਂ ਲਾਲ ਬਹਾਦੁਰ ਸਿੰਘ ਹਸਪਤਾਲ ਲਿਜਾਇਆ ਗਿਆ। 

ਇਹ ਵੀ ਪੜ੍ਹੋ- ਸਿੱਖ ਅੱਜ ਪੂਰੀ ਦੁਨੀਆ 'ਚ ਛਾਏ ਪਰ ਮੁਗ਼ਲਾਂ ਦਾ ਨਾਮੋ-ਨਿਸ਼ਾਨ ਨਹੀਂ: CM ਯੋਗੀ

ਪੁਲਸ ਨੇ ਦੱਸਿਆ ਕਿ ਦੋਸ਼ੀਆਂ ਕੋਲ ਦੋ ਰਿਵਾਲਵਰ, 13 ਕਾਰਤੂਸ, ਇਕ ਹੱਥਗੋਲਾ ਅਤੇ ਇਕ ਚੋਰੀ ਦੀ ਮੋਟਰਸਾਈਕਲ ਜ਼ਬਤ ਕੀਤੀ ਗਈ। ਦੋਸ਼ੀਆਂ ਖਿਲਾਫ਼ ਕਤਲ ਦੀ ਕੋਸ਼ਿਸ਼, ਵਿਸਫੋਟਕ ਪਦਾਰਥ ਐਕਟ ਅਤੇ ਹਥਿਆਰ ਐਕਟ ਤਹਿਤ FIR ਦਰਜ ਕੀਤੀ ਗਈ ਹੈ। ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੂੰ ਅਰਸ਼ਦੀਪ ਸਿੰਘ ਨੇ ਗਾਇਕ ਐਲੀ ਮਾਂਗਟ ਦਾ ਕਤਲ ਕਰਨ ਦਾ ਕੰਮ ਸੌਂਪਿਆ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੇ ਅਕਤੂਬਰ ਵਿਚ ਪੰਜਾਬ ਦੇ ਬਠਿੰਡਾ 'ਚ ਕਤਲ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ ਕਿਉਂਕ ਮਾਂਗਟ ਘਰ ਨਹੀਂ ਸੀ।

ਇਹ ਵੀ ਪੜ੍ਹੋ- ਹਿਮਾਚਲ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਖ਼ਾਸ ਖ਼ਬਰ, ਬੰਦ ਹੋਇਆ ਰੋਹਤਾਂਗ ਦਰੱਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu