ਹੈਰਾਨੀਜਨਕ! ਦਿੱਲੀ ''ਚ ''ਪਰਾਂਠੇ'' ਲਈ ਕਰ ਦਿੱਤਾ ਕਤਲ

07/24/2016 7:03:26 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਐਤਵਾਰ ਤੜਕੇ ਪਰਾਂਠੇ ਲੈਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਵਿਅਕਤੀ ਨੇ ਦੋ ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬ੍ਰਹਮਾ ਸ਼ਕਤੀ ਹਸਪਤਾਲ ਦੇ ਬਾਹਰ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਤੜਕੇ ਲਗਭਗ 3 ਵਜੇ ਦੁਸ਼ਯੰਤ ਆਪਣੇ ਦੋਸਤ ਰਾਹੁਲ ਨਾਲ ਪਰਾਂਠੇ ਲੈ ਲਈ ਗਿਆ ਸੀ। 
ਦੋਹਾਂ ਦੋਸਤਾਂ ਦੀ ਉੱਥੇ ਖੜ੍ਹੇ ਅਣਪਛਾਤੇ ਵਿਅਕਤੀ ਨਾਲ ਪਰਾਂਠੇ ਪਹਿਲਾਂ ਲੈਣ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ। ਬਹਿਸ ਇੰਨੀ ਵਧ ਗਈ ਕਿ ਦੋਸ਼ੀ ਨੇ ਦੁਸ਼ਯੰਤ ਦੇ ਢਿੱਡ ਵਿਚ ਅਤੇ ਰਾਹੁਲ ਦੀ ਲੱਤ ''ਚ ਚਾਕੂਆਂ ਨਾਲ ਤਾਬੜਤੋੜ ਵਾਰ ਕਰ ਦਿੱਤੇ, ਜਿਸ ਕਾਰਨ ਉਹ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ ਦੁਸ਼ਯੰਤ ਨੇ ਬਾਅਦ ''ਚ ਦਮ ਤੋੜ ਦਿੱਤਾ ਅਤੇ ਰਾਹੁਲ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਪੁਲਸ ਅੱਗੇ ਦੀ ਜਾਂਚ ਕਰ ਰਹੀ ਹੈ।

Tanu

This news is News Editor Tanu