ਕਰਨਾਟਕ ’ਚ ਕਾਂਗਰਸ ਨੂੰ ਝਟਕਾ, ਮੰਦਰਾਂ ਬਾਰੇ ਬਿੱਲ ਵਿਧਾਨ ਪ੍ਰੀਸ਼ਦ ’ਚ ਡਿੱਗਾ

02/24/2024 6:17:16 PM

ਬੈਂਗਲੁਰੂ (ਭਾਸ਼ਾ)- ਕਰਨਾਟਕ ’ਚ ਕਾਂਗਰਸ ਨੂੰ ਝਟਕਾ ਲੱਗਾ ਹੈ। ਸੂਬੇ ’ਚ 10 ਲੱਖ ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ ਵਾਲੇ ਮੰਦਰਾਂ ਤੋਂ ਫੰਡ ਇਕੱਠਾ ਕਰਨ ਦਾ ਕਾਂਗਰਸ ਸਰਕਾਰ ਦਾ ਬਿੱਲ ਵਿਰੋਧੀ ਧਿਰ ਭਾਜਪਾ-ਜੇ. ਡੀ. (ਐੱਸ) ਗਠਜੋੜ ਕਾਰਨ ਵਿਧਾਨ ਪ੍ਰੀਸ਼ਦ ’ਚ ਡਿੱਗ ਗਿਆ ਹੈ। ਕਰਨਾਟਕ ਹਿੰਦੂ ਧਾਰਮਿਕ ਸੰਸਥਾਵਾਂ ਅਤੇ ਚੈਰੀਟੇਬਲ ਐਂਡੋਮੈਂਟਸ (ਸੋਧ) ਬਿੱਲ 2024 ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਵਿਧਾਨ ਸਭਾ ਵਲੋਂ ਪ੍ਰਵਾਨਗੀ ਦਿੱਤੀ ਗਈ ਸੀ।

ਸ਼ੁੱਕਰਵਾਰ ਇਹ ਬਿੱਲ ਵਿਧਾਨ ਪ੍ਰੀਸ਼ਦ ’ਚ ਜ਼ੁਬਾਨੀ ਵੋਟਾਂ ਨਾਲ ਡਿੱਗ ਗਿਆ। ਇੱਥੇ ਵਿਰੋਧੀ ਪਾਰਟੀਆਂ ਦਾ ਬਹੁਮਤ ਹੈ। ਬਿੱਲ ’ਚ 10 ਲੱਖ ਤੋਂ ਇੱਕ ਕਰੋੜ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਮੰਦਰਾਂ ਤੋਂ ਪੰਜ ਫੀਸਦੀ ਅਤੇ ਇਕ ਕਰੋੜ ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ ਵਾਲੇ ਮੰਦਰਾਂ ਤੋਂ 10 ਫੀਸਦੀ ਰਕਮ ਇਕੱਠੀ ਕਰਨ ਦਾ ਪ੍ਰਸਤਾਵ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha