ਗੁਜਰਾਤ ’ਚ ਕਾਂਗਰਸ ਨੂੰ ਝਟਕਾ : ਵਿਧਾਇਕ CJ ਚਾਵੜਾ ਦਾ ਅਸਤੀਫਾ; 15 ਰਹਿ ਗਈ ਵਿਧਾਇਕਾਂ ਦੀ ਗਿਣਤੀ

01/20/2024 12:14:12 PM

ਅਹਿਮਦਾਬਾਦ- ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਵਿਚ ਸੀਨੀਅਰ ਕਾਂਗਰਸੀ ਵਿਧਾਇਕ ਸੀ. ਜੇ. ਚਾਵੜਾ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ, ਜਿਸ ਨਾਲ ਸਦਨ ਵਿਚ ਵਿਰੋਧੀ ਪਾਰਟੀ ਦੀ ਗਿਣਤੀ ਘਟ ਕੇ 15 ਹੋ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਚਾਵੜਾ ਦਸੰਬਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਹਿਸਾਣਾ ਜ਼ਿਲੇ ਦੇ ਵਿਜਾਪੁਰ ਤੋਂ ਚੁਣੇ ਗਏ ਸਨ। ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਰਾਜ ਵਿਧਾਨ ਸਭਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਿੰਨ ਵਾਰ ਦੇ ਵਿਧਾਇਕ ਨੇ ਸਵੇਰੇ ਗਾਂਧੀਨਗਰ ਵਿਚ ਸਦਨ ਦੇ ਸਪੀਕਰ ਸ਼ੰਕਰ ਚੌਧਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।

ਇਹ ਵੀ ਪੜ੍ਹੋ- ਪੱਛਮੀ ਬੰਗਾਲ ਭਾਜਪਾ ਨੇ ਮਮਤਾ ਨੂੰ ਲਿਖੀ ਚਿੱਠੀ , 22 ਨੂੰ ਛੁੱਟੀ ਦਾ ਐਲਾਨ ਕਰਨ ਦੀ ਕੀਤੀ ਬੇਨਤੀ
ਚਾਵੜਾ ਪਹਿਲੀ ਵਾਰ 2002 ਵਿਚ ਗਾਂਧੀਨਗਰ ਸੀਟ ਤੋਂ ਵਿਧਾਨ ਸਭਾ ਲਈ ਚੁਣੇ ਗਏ ਸਨ। ਉਹ 2012 ਵਿਚ ਗਾਂਧੀਨਗਰ ਉੱਤਰੀ ਸੀਟ ਤੋਂ ਚੁਣੇ ਗਏ ਸਨ ਅਤੇ 2022 ਤੱਕ ਵਿਰੋਧੀ ਪਾਰਟੀ ਦੇ ਚੀਫ਼ ਵ੍ਹਿਪ ਸਨ। ਚਾਵੜਾ ਨੇ 2022 ਵਿਚ ਆਪਣੀ ਸੀਟ ਬਦਲੀ ਅਤੇ ਵਿਜਾਪੁਰ ਤੋਂ ਕਾਂਗਰਸ ਦੀ ਟਿਕਟ ’ਤੇ ਚੁਣੇ ਗਏ।
ਮੱਧ ਪ੍ਰਦੇਸ਼ ਦੇ 2 ਕਾਂਗਰਸੀ ਆਗੂਆਂ ਨੇ ਫੜਿਆ ਭਾਜਪਾ ਦਾ ਹੱਥ
ਮੱਧ ਪ੍ਰਦੇਸ਼ ਦੇ ਗਵਾਲੀਅਰ ਚੰਬਲ ਖੇਤਰ ਦੇ 2 ਸੀਨੀਅਰ ਕਾਂਗਰਸੀ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰਸ਼ਿਪ ਸਵੀਕਾਰ ਕਰ ਲਈ। ਮੁਰੈਨਾ ਤੋਂ ਸਾਬਕਾ ਵਿਧਾਇਕ ਰਾਕੇਸ਼ ਮਾਵਈ ਅਤੇ ਸ਼ਿਵਪੁਰੀ ਦੇ ਸਾਬਕਾ ਜ਼ਿਲਾ ਪੰਚਾਇਤ ਪ੍ਰਧਾਨ ਪਰਮ ਸਿੰਘ ਰਾਵਤ ਨੇ ਅੱਜ ਇੱਥੇ ਰਾਜੀਵ ਗਾਂਧੀ ਭਵਨ ਸਥਿਤ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵਿਚ ਸ਼੍ਰੀ ਸਿੰਧੀਆ ਨਾਲ ਮੁਲਾਕਾਤ ਕੀਤੀ। ਸਿੰਧੀਆ ਨੇ ਮੈਂਬਰਸ਼ਿਪ ਦੀਆਂ ਰਸਮਾਂ ਪੂਰੀਆਂ ਕਰਵਾਈਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Aarti dhillon

This news is Content Editor Aarti dhillon