ਮੱਧ ਪ੍ਰਦੇਸ਼ ''ਚ ਅਪਰਾਧੀਆਂ ਦੇ ਹੌਸਲੇ ਬੁਲੰਦ, ਸ਼ਿਵਰਾਜ ਨੇ ਟਵਿੱਟਰ ਜ਼ਰੀਏ ਕੱਢੀ ਭੜਾਸ

01/20/2019 1:49:09 PM

ਭੋਪਾਲ— ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲੇ ਦੇ ਬਲਵਾੜੀ 'ਚ ਭਾਜਪਾ ਨੇਤਾ ਮਨੋਜ ਠਾਕਰੇ ਦੀ ਹੱਤਿਆ ਕਰ ਦਿੱਤੀ ਗਈ। ਠਾਕਰੇ ਦੀ ਹੱਤਿਆ ਮਗਰੋਂ ਸਿਆਸਤ ਗਰਮਾ ਗਈ ਹੈ। ਭਾਜਪਾ ਨੇਤਾ ਦੀ ਹੱਤਿਆ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਜੂਦਾ ਕਮਲਨਾਥ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ ਹੈ। ਸ਼ਿਵਰਾਜ ਨੇ ਟਵਿੱਟਰ ਜ਼ਰੀਏ ਆਪਣੀ ਭੜਾਸ ਕੱਢੀ ਹੈ। 




ਉਨ੍ਹਾਂ ਕਿਹਾ ਕਿ ਇਕ ਤੋਂ ਬਾਅਦ ਇਕ ਭਾਜਪਾ ਨੇਤਾਵਾਂ ਦੀ ਹੱਤਿਆ ਹੋਣਾ ਬਹੁਤ ਗੰਭੀਰ ਮਾਮਲਾ ਹੈ। ਕਾਂਗਰਸ ਇਸ ਨੂੰ ਲੈ ਕੇ ਮਜ਼ਾਕ ਕਰ ਰਹੀ ਹੈ। ਗ੍ਰਹਿ ਮੰਤਰੀ ਦੇ ਗ੍ਰਹਿ ਜ਼ਿਲੇ 'ਚ ਸ਼ਰੇਆਮ ਭਾਰਤੀ ਜਨਤਾ ਪਾਰਟੀ ਦੇ ਲੋਕਪ੍ਰਿਯ ਡਿਵੀਜ਼ਨ ਪ੍ਰਧਾਨ ਮਨੋਜ ਠਾਕਰੇ ਨੂੰ ਮਾਰ ਦਿੱਤਾ ਗਿਆ। ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਬਿਲਕੁੱਲ ਵਿਗੜ ਗਈ ਹੈ। ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਤੁਰੰਤ ਅਪਰਾਧੀ ਫੜੇ ਜਾਣੇ ਚਾਹੀਦੇ ਹਨ। ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਭਾਜਪਾ ਨੂੰ ਸੜਕਾਂ 'ਤੇ ਉਤਰਨਾ ਪਵੇਗਾ।

ਦੱਸਣਯੋਗ ਹੈ ਕਿ ਮੰਦਸੌਰ ਹੱਤਿਆਕਾਂਡ ਤੋਂ ਬਾਅਦ ਬੜਵਾਨੀ ਵਿਚ ਐਤਵਾਰ ਦੀ ਸਵੇਰ ਨੂੰ ਭਾਜਪਾ ਡਿਵੀਜ਼ਨ ਪ੍ਰਧਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਲਗਾਤਾਰ ਹੋ ਰਹੀ ਭਾਜਪਾ ਨੇਤਾਵਾਂ ਦੀ ਹੱਤਿਆ 'ਤੇ ਭਾਜਪਾ ਸਵਾਲ ਖੜ੍ਹੇ ਕਰ ਰਹੀ ਹੈ।

Tanu

This news is Content Editor Tanu