ਸ਼ਿਵਪਾਲ ਯਾਦਵ ਨੂੰ ਯੋਗੀ ਸਰਕਾਰ ਨੇ ਦਿੱਤਾ ਮਾਇਆਵਤੀ ਦਾ ਪੁਰਾਣਾ ਪਾਰਟੀ ਦਫਤਰ

10/12/2018 1:29:32 PM

ਨਵੀਂ ਦਿੱਲੀ— ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਤੋਂ ਵੱਖ ਹੋ ਕੇ ਸਮਾਜਵਾਦੀ ਸੈਕਊਲਰ ਮੋਰਚਾ ਬਣਾਉਣ ਵਾਲੇ ਸ਼ਿਵਪਾਲ ਯਾਦਵ 'ਤੇ ਯੋਗੀ ਸਰਕਾਰ ਮੇਹਰਬਾਨ ਦਿੱਸ ਰਹੀ ਹੈ। ਯੋਗੀ ਸਰਕਾਰ ਨੇ ਸਮਾਜਵਾਦੀ ਸੈਕਊਲਰ ਮੋਰਚੇ ਦੇ ਸੰਯੋਜਕ ਸ਼ਿਵਪਾਲ ਯਾਦਵ ਨੂੰ ਨਵਾਂ ਬੰਗਲਾ ਅਲਾਟ ਕੀਤਾ ਹੈ। ਉੱਤਰ ਪ੍ਰਦੇਸ਼ ਰਾਜ ਸੰਪਤੀ ਵਿਭਾਗ ਨੇ ਸ਼ਿਵਪਾਲ ਯਾਦਵ ਨੂੰ ਨਵਾਂ ਬੰਗਲਾ ਦਿੱਤਾ ਹੈ।


ਰਾਜਪਾਲ ਨੇ ਜਿਹੜਾ ਬੰਗਲਾ ਸ਼ਿਵਪਾਲ ਨੂੰ ਦਿੱਤਾ ਹੈ ਉਹ ਪਹਿਲਾਂ ਬਹੁਜਨ ਸਮਾਜਵਾਦੀ ਪਾਰਟੀ ਦਾ ਦਫਤਰ ਹੋਇਆ ਕਰਦਾ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਆਦੇਸ਼ 'ਤੇ ਸਾਰੇ ਸਾਬਕਾ ਮੁੱਖਮੰਤਰੀਆਂ ਤੋਂ ਸਰਕਾਰੀ ਬੰਗਲੇ ਖਾਲੀ ਕਰਵਾ ਲਏ ਗਏ ਸਨ। ਸ਼ਿਵਪਾਲ ਯਾਦਵ ਨੂੰ ਇੰਨਾ ਵੱਡਾ ਬੰਗਲਾ ਦੇਣ ਨਾਲ ਰਾਜਨੀਤਿਕ ਹੱਲਚੱਲ ਤੇਜ਼ ਗਈ ਹੈ। ਰਾਜਨੀਤਿਕ ਅਹੁਦਿਆਂ 'ਤੇ ਬੈਠੇ ਹੋਏ ਸਾਰੇ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ ਕਿ ਸ਼ਿਵਪਾਲ ਨੂੰ ਕਿਸ ਕਰਕੇ ਇਹ ਬੰਗਲਾ ਦਿੱਤਾ ਗਿਆ ਹੈ। ਯਾਦਵ ਮੌਜੂਦਾ ਇਟਾਵਾ ਜ਼ਿਲੇ ਦੇ ਜਨਵੰਤਨਗਰ ਵਿਧਾਨਸਭਾ ਖੇਤਰ ਤੋਂ ਸਮਾਜਵਾਦੀ ਪਾਰਟੀ ਦੇ ਟਿਕਟ 'ਤੇ ਵਿਧਾਇਕ ਹਨ।