ਸ਼ਿਵਰਾਤਰੀ: ਸ਼ਖਸ਼ ਨੇ ਪੈਨਸਿਲ ਦੀ ਨਿੱਬ ''ਤੇ ਬਣਾ ਦਿੱਤਾ ਸ਼ਿਵਲਿੰਗ

02/21/2020 11:23:26 AM

ਭੁਵਨੇਸ਼ਵਰ—ਅੱਜ ਭਾਵ 21 ਫਰਵਰੀ ਨੂੰ ਪੂਰੇ ਭਾਰਤ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਦਰਾਂ 'ਚ ਭਗਤਾਂ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ ਹੈ। ਸ਼ਰਧਾਲੂ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਲਈ ਵੱਖਰੇ-ਵੱਖਰੇ ਤਰੀਕੇ ਨਾਲ ਭੋਲੇਨਾਥ ਨੂੰ ਖੁਸ਼ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਇਸ ਦੌਰਾਨ ਇਕ ਸ਼ਖਸ ਨੇ ਮਹਾਦੇਵ ਦੇ ਲਈ ਪੈਨਸਿਲ ਦੀ ਨਿੱਬ 'ਤੇ ਸ਼ਿਵਲਿੰਗ ਬਣਾਇਆ ਹੈ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋਏ ਹਨ।

ਦੱਸਣਯੋਗ ਹੈ ਕਿ ਓਡੀਸ਼ਾ ਦੇ ਭੁਵਨੇਸ਼ਵਰ ਤੋਂ 20 ਕਿਲੋਮੀਟਰ ਦੂਰ ਸਥਿਤ ਜਟਨੀ ਪਿੰਡ ਦਾ ਮਸ਼ਹੂਰ ਆਰਟਿਸਟ ਐੱਲ. ਈਸ਼ਵਰ ਰਾਵ ਨੇ ਦੋ ਮੂਰਤੀਆਂ ਬਣਾਈਆਂ ਹਨ, ਜਿਸ 'ਚ ਇਕ ਬੋਤਲ ਦੇ ਅੰਦਰ ਸ਼ਿਵਲਿੰਗ ਬਣਾਇਆ ਹੈ, ਜੋ 0.5 ਇੰਚ ਲੰਬਾ ਹੈ। ਇਸ ਤੋਂ ਇਲਾਵਾ ਦੂਜਾ ਇੰਨੇ ਹੀ ਸਾਈਜ਼ ਦਾ ਸ਼ਿਵਲਿੰਗ ਪੈਨਸਿਲ ਦੀ ਨਿੱਬ 'ਤੇ ਬਣਾਇਆ ਹੈ।

ਈਸ਼ਵਰ ਨੇ ਦੱਸਿਆ ਹੈ ਕਿ ਇਹ ਬੇਹੱਦ ਮੁਸ਼ਕਿਲ ਕੰਮ ਹੈ। ਚਾਰ ਸਾਫਟ ਸਟੋਨ ਨੂੰ ਬੋਤਲ ਦੇ ਅੰਦਰ ਫਿਕਸ ਕਰਨਾ ਬੇਹੱਦ ਚੁਣੌਤੀ ਭਰਿਆ ਹੁੰਦਾ ਹੈ। ਧਿਆਨ ਦੇ ਨਾਲ ਲੰਬੇ ਸਮੇਂ ਦੀ ਪ੍ਰੈਕਟਿਸ ਦੀ ਵੀ ਜਰੂਰਤ ਹੈ।

ਇਸ ਤੋਂ ਇਲਾਵਾ ਪਹਿਲਾਂ ਰਾਵ ਨੇ ਵਿਸ਼ਵ ਕੱਪ ਟ੍ਰਾਫੀ ਨੂੰ ਪੈਂਸਿਲ ਦੀ ਟਿਪ 'ਤੇ ਇਮਲੀ ਦੇ ਬੀਜ ਨਾਲ ਬਣਾਈ ਸੀ। ਪਿਛਲੇ ਸਾਲ ਕ੍ਰਿਸਮਿਸ ਤੋਂ ਬਾਅਦ ਉਨ੍ਹਾਂ ਨੇ ਇਕ ਬੋਤਲ ਦੇ ਅੰਦਰ ਚਰਚ ਵੀ ਬਣਾਈ ਸੀ।

Iqbalkaur

This news is Content Editor Iqbalkaur