ਜਲ ਸੈਨਾ ''ਚ ਦੇਸ਼ ਦੀ ਪਹਿਲੀ ਮਹਿਲਾ ਪਾਇਲਟ ਬਣੇਗੀ ਸ਼ਿਵਾਂਗੀ, ਉਡਾਏਗੀ ਇਹ ਜਹਾਜ਼

11/26/2019 11:52:46 AM

ਪਟਨਾ—ਭਾਰਤੀ ਜਲ ਸੈਨਾ 'ਚ ਸ਼ਿਵਾਂਗੀ ਸਵਰੂਪ ਪਹਿਲੀ ਵਾਰ ਮਹਿਲਾ ਪਾਇਲਟ ਬਣਨ ਜਾ ਰਹੀ ਹੈ। ਦੱਸ ਦੇਈਏ ਕਿ ਸ਼ਿਵਾਂਗੀ ਸਵਰੂਪ ਬਿਹਾਰ ਦੀ ਰਹਿਣ ਵਾਲੀ ਹੈ ਫਿਲਹਾਲ ਕੋਚੀ(ਕੇਰਲ) 'ਚ ਸਿਖਲਾਈ ਹਾਸਲ ਕਰ ਰਹੀ ਹੈ।ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਿਵਾਂਗੀ ਨੂੰ 4 ਦਸੰਬਰ ਨੂੰ ਜਲ ਸੈਨਾ ਲਈ ਹੋਣ ਵਾਲੇ ਸਮਾਰੋਹ 'ਚ ਬੈਜ ਲਗਾਇਆ ਜਾਵੇਗਾ। 

ਸ਼ਿਵਾਂਗੀ ਸਵਰੂਪ ਕੋਚੀ 'ਚ ਨੇਵੀ ਫੌਜ ਦੀ ਆਪਰੇਸ਼ਨ ਡਿਊਟੀ 'ਚ ਸ਼ਾਮਲ ਹੋਵੇਗੀ ਅਤੇ ਫਿਕਸਿਡ ਵਿੰਗ ਡਾਰਨੀਅਰ ਸਰਵੀਲਾਂਸ ਜਹਾਜ਼ ਉਡਾਏਗੀ। ਇਹ ਜਹਾਜ਼ ਘੱਟ ਦੂਰੀ ਦੇ ਸਮੁੰਦਰੀ ਮਿਸ਼ਨ 'ਤੇ ਭੇਜਿਆ ਜਾਂਦਾ ਹੈ। ਇਸ 'ਚ ਆਧੁਨਿਕ ਸਰਵੀਲਾਂਸ, ਰਾਡਾਰ, ਨੈਟਵਰਕਿੰਗ ਅਤੇ ਇਲੈਕਟ੍ਰੋਨਿਕ ਸੈਂਸਰ ਲੱਗੇ ਹੁੰਦੇ ਹਨ। ਦੱਸਣਯੋਗ ਹੈ ਕਿ ਸ਼ਿਵਾਂਗੀ ਸਵਰੂਪ ਨੂੰ ਪਿਛਲੇ ਸਾਲ ਜੂਨ 'ਚ ਵਾਇਸ ਐਡਮਿਰਲ ਏ.ਕੇ. ਚਾਵਲਾ ਨੇ ਆਧਕਾਰਿਤ ਤੌਰ 'ਤੇ ਜਲ ਸੈਨਾ 'ਚ ਸ਼ਾਮਲ ਕੀਤਾ ਸੀ।

ਜ਼ਿਕਰਯੋਗ ਹੈ ਕਿ ਸ਼ਿਵਾਂਗੀ ਸਵਰੂਪ ਨੇ ਡੀ.ਏ.ਵੀ. ਪਬਲਿਕ ਸਕੂਲ ਤੋਂ ਸੀ.ਬੀ.ਐੱਸ.ਈ. 10ਵੀਂ ਦੀ ਪ੍ਰੀਖਿਆ ਸਾਲ 2010 'ਚ ਪਾਸ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਅਤੇ ਫਿਰ ਇੰਜੀਨੀਅਰਿੰਗ 'ਚ ਦਾਖਲਾ ਲਿਆ। ਉਸ ਨੇ ਐੱਮ.ਟੈੱਕ 'ਚ ਦਾਖਲ ਲੈਂਣ ਤੋਂ ਬਾਅਦ ਐੱਸ.ਐੱਸ.ਬੀ. ਦੀ ਪ੍ਰੀਖਿਆ ਦਿੱਤੀ। ਇਸ ਦੇ ਰਾਹੀਂ ਉਹ ਜਲਸੈਨਾ 'ਚ ਸਬ ਲੈਫਟੀਨੈਂਟ ਦੇ ਰੂਪ 'ਚ ਚੋਣ ਹੋਈ। ਟ੍ਰੇਨਿੰਗ ਤੋਂ ਬਾਅਦ ਪਹਿਲੀ ਮਹਿਲਾ ਪਾਇਲਟ ਲਈ ਉਸ ਦੀ ਚੋਣ ਕੀਤੀ ਗਈ।

Iqbalkaur

This news is Content Editor Iqbalkaur