ਸ਼ਿਮਲੇ ''ਚ ਪਿਛਲੇ 8 ਸਾਲਾਂ ਦੌਰਾਨ ਜਨਵਰੀ ''ਚ ਸਭ ਤੋਂ ਜ਼ਿਆਦਾ ਬਰਫਬਾਰੀ

02/01/2020 3:59:17 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਪਿਛਲੇ 8 ਸਾਲਾਂ ਦੇ ਮੁਕਾਬਲੇ ਇਸ ਸਾਲ ਜਨਵਰੀ 'ਚ ਸਭ ਤੋਂ ਜ਼ਿਆਦਾ ਬਰਫਬਾਰੀ ਹੋਈ ਹੈ। ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਹੈ ਕਿ ਮਸ਼ਹੂਰ ਸੈਲਾਨੀ ਸਥਾਨ 'ਤੇ ਇਸ ਸਾਲ 89.4 ਸੈਮੀ. ਬਰਫਬਾਰੀ ਹੋਈ। 2012 'ਚ ਜਨਵਰੀ ਮਹੀਨੇ 'ਚ ਇਹ ਅੰਕੜਾ 95 ਸੈਮੀ. ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਜਨਵਰੀ 2004 'ਚ ਸ਼ਿਮਲੇ 'ਚ 96.6 ਸੈਮੀ ਅਤੇ 1993 'ਚ 109.4 ਸੈਮੀ ਬਰਫਬਾਰੀ ਦਰਜ ਕੀਤੀ ਗਈ ਸੀ। ਇਸ ਸਾਲ ਸ਼ਿਮਲੇ ਜ਼ਿਲੇ ਦੇ ਜੁਬਲ 'ਚ 38.5 ਸੈਮੀ, ਥਿਯੋਗ 'ਚ 82 ਸੈਮੀ, ਖਦਰਾਲਾ 'ਚ 160.5 ਸੈਮੀ, ਸਰਾਹਨ 'ਚ 81 ਸੈਮੀ, ਕੋਟਖਾਈ 'ਚ 32 ਸੈਮੀ ਅਤੇ ਮਸ਼ੋਬਰਾ 'ਚ 47.5 ਸੈਮੀ ਬਰਫਬਾਰੀ ਹੋਈ।

ਆਦਿਵਾਸੀ ਜ਼ਿਲੇ ਕਿੰਨੌਰ ਦੇ ਕਲਪਾ 'ਚ ਇਸ ਮਹੀਨੇ 'ਚ 168.4 ਸੈਮੀ ਬਰਫਬਾਰੀ ਹੋਈ, ਜੋ ਪਿਛਲੇ 30 ਸਾਲਾਂ 'ਚ ਇਸ ਮਹੀਨੇ 'ਚ ਦੂਜੀ ਸਭ ਤੋਂ ਭਾਰੀ ਬਰਫਬਾਰੀ ਹੈ। ਇਸ ਤੋਂ ਪਹਿਲਾਂ ਜਨਵਰੀ 2008 'ਚ ਕਲਪਾ 'ਚ 182 ਸੈਮੀ. ਬਰਫਬਾਰੀ ਹੋਈ ਸੀ। ਲਾਹੌਲ-ਸਪਿਤੀ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ 'ਚ ਇਸ ਮਹੀਨੇ ਸਿਰਫ 32.8 ਸੈਮੀ. ਬਰਫਬਾਰੀ ਦਰਜ ਕੀਤੀ ਗਈ, ਜੋ ਸਾਧਾਰਨ ਤੋਂ ਕਾਫੀ ਘੱਟ ਹੈ। ਇਸ ਤੋਂ ਇਲਾਵਾ ਸੂਬੇ 'ਚ ਜਨਵਰੀ 'ਚ 124.3 ਮਿਮੀ. ਬਾਰਿਸ਼ ਹੋਈ, ਜੋ ਸਾਧਾਰਨ ਤੋਂ 46 ਫੀਸਦੀ ਜ਼ਿਆਦਾ ਹੈ। ਇਹ 2004 ਤੋਂ ਬਾਅਦ ਸੂਬੇ 'ਚ ਹੋਈ ਦੂਜੀ ਸਭ ਤੋਂ ਜ਼ਿਆਦਾ ਬਾਰਿਸ਼ ਹੈ।

Iqbalkaur

This news is Content Editor Iqbalkaur