ਸ਼ਿਮਲਾ ''ਚ ਭਿਆਨਕ ਕਾਰ ਹਾਦਸਾ, 3 ਲੋਕਾਂ ਦੀ ਮੌਤ

07/09/2019 1:05:51 PM

ਸ਼ਿਮਲਾ—ਅੱਜ ਸ਼ਿਮਲਾ 'ਚ ਕੋਟਖਾਈ ਦੇ ਨੇੜੇ ਭਿਆਨਕ ਕਾਰ ਹਾਦਸਾ ਵਾਪਰਨ ਨਾਲ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਮੌਕੇ 'ਤੇ ਪੁਹੰਚੀ ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਨੂੰ ਸ਼ਿਮਲਾ ਦੇ ਆਈ. ਜੀ. ਐੱਮ. ਸੀ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਸਿਰਮੌਰ ਤੋਂ ਇੱਕੋ ਪਰਿਵਾਰ ਦੇ 5 ਮੈਂਬਰ ਅੱਜ ਸਵੇਰਸਾਰ ਹਾਟਕੋਟੀ 'ਚ ਇੱਕ ਮੰਦਰ 'ਚ ਦਰਸ਼ਨ ਕਰਨ ਲਈ ਜਾ ਰਹੇ ਸੀ। ਸ਼ਿਮਲਾ ਤੋਂ ਲਗਭਗ 80 ਕਿਲੋਮੀਟਰ ਦੂਰ ਕੋਟਖਾਈ ਦੇ ਨੇੜੇ ਅਚਾਨਕ ਕਾਰ ਅਣਕੰਟਰੋਲ ਹੋਣ ਕਾਰਨ ਹਾਦਸਾ ਵਾਪਰ ਗਿਆ।

Iqbalkaur

This news is Content Editor Iqbalkaur