ਹਿਮਾਚਲ ਪ੍ਰਦੇਸ਼ : ਸ਼ਿਮਲਾ ''ਚ ਡੁੱਬਿਆ ਪੁਲ, ਕਈ ਪਿੰਡ ਨਾਲੋਂ ਟੁੱਟਿਆ ਸੰਪਰਕ

08/19/2019 12:00:18 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਨਦੀਆਂ ਊਫਾਨ 'ਤੇ ਹਨ। ਸਤਲੁਜ 'ਚ ਆਏ ਹੜ੍ਹ ਦੀ ਵਜ੍ਹਾ ਕਰ ਕੇ ਅਤੇ ਸ਼ਿਮਲਾ 'ਚ ਭਾਰੀ ਮੀਂਹ ਕਾਰਨ ਚੰਬਾ ਖੇਤਰ ਵਿਚ ਬਣਿਆ ਪੁਲ ਡੁੱਬ ਗਿਆ ਹੈ ਅਤੇ ਕੁਝ ਹਿੱਸਾ ਨੁਕਸਾਨਿਆ ਗਿਆ ਹੈ। ਇਸ ਪੁਲ ਤੋਂ ਸ਼ਕਰਾ, ਬਾਲਦੀ, ਬਿੰਦਲਾ, ਜੇਡਵੀ ਸਮੇਤ ਦਰਜਨਾਂ ਪਿੰਡ ਦੇ ਲੋਕ ਆਉਂਦੇ-ਜਾਂਦੇ ਸਨ ਪਰ ਪੁਲ ਨੁਕਸਾਨੇ ਜਾਣ ਕਾਰਨ ਲੋਕਾਂ ਦਾ ਸੰਪਰਕ ਕੱਟ ਗਿਆ ਹੈ। ਇੱਥੇ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨਾਲ ਜੁੜੀਆਂ ਘਟਨਾਵਾਂ ਵਿਚ ਐਤਵਾਰ ਨੂੰ 3 ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋ ਗਈ। 

ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੂਬੇ ਦੀਆਂ ਜ਼ਿਆਦਾਤਰ ਥਾਂਵਾਂ ਸਮੇਤ ਕਾਂਗੜਾ ਅਤੇ ਚੰਬਾ ਜ਼ਿਲਿਆਂ ਵਿਚ ਭਾਰੀ ਮੀਂਹ ਪਿਆ ਹੈ।ਪੂਰੇ ਕਾਂਗਾ ਜ਼ਿਲੇ ਵਿਚ ਬੀਤੇ 3 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੂਰੇ ਸੂਬੇ ਵਿਚ 102.5 ਮਿਲੀਮੀਟਰ ਮੀਂਹ ਪਿਆ ਹੈ। ਸਭ ਤੋਂ ਜ਼ਿਆਦਾ ਮੀਂਹ ਬਿਲਾਸਪੁਰ ਜ਼ਿਲੇ ਵਿਚ ਪਿਆ, ਜਿੱਥੇ 252 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 2,586 ਫੀਸਦੀ ਜ਼ਿਆਦਾ ਹੈ।

ਭਾਰੀ ਮੀਂਹ ਕਾਰਨ ਸ਼ਿਮਲਾ, ਸਿਰਮੌਰ, ਮੰਡੀ, ਕਾਂਗੜਾ ਅਤੇ ਕੁੱਲੂ ਜ਼ਿਲਿਆਂ ਦੇ ਅੰਦਰੂਨੀ ਇਲਾਕਿਆਂ ਵਿਚ ਸੰਪਰਕ ਮਾਰਗ ਨੂੰ ਬੰਦ ਕੀਤੇ ਜਾਣ ਦੀ ਰਿਪੋਰਟ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਦੀਆਂ ਕੁਝ ਥਾਂਵਾਂ 'ਤੇ ਸੋਮਵਾਰ ਤਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Tanu

This news is Content Editor Tanu