ਸੋਨੂੰ ਸੂਦ ਵਲੋਂ ਕੀਤੇ ਗਏ ਇਸ ਕੰਮ ਦੇ ਮੁਰੀਦ ਹੋਏ ਸ਼ਿਖਰ ਧਵਨ, ਇਸ ਅੰਦਾਜ਼ ’ਚ ਕੀਤੀ ਸ਼ਲਾਘਾ

05/26/2020 6:07:29 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਦੇਸ਼ ’ਚ ਤਕਰੀਬਨ 56 ਦਿਨਾਂ ਤੋਂ ਤਾਲਾਬੰਦੀ ਦਾ ਦੌਰ ਜਾਰੀ ਹੈ। ਜਿਸ ਦੀ ਵਜ੍ਹਾ ਕਰਕੇ ਸਾਰੇ ਲੋਕ ਆਪਣੇ ਘਰਾਂ ’ਚ ਬੰਦ ਹਨ। ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੀ ਦੁੁਨੀਆ ’ਤੇ ਸੰਕਟ ਦੇ ਬਾਦਲ ਮੰਡਰਾ ਰਹੇ ਹਨ। ਉਥੇ ਹੀ ਜੇਕਰ ਅਸੀਂ ਦੇਸ਼ ਦੇ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਪਰਵਾਸੀ ਮਜ਼ਦੂਰਾਂ ਦਾ ਹੋਇਆ ਹੈ। ਜੋ ਆਪਣਾ ਘਰ-ਬਾਰ ਛੱਡ ਕਿਸੇ ਹੋਰ ਸਟੇਟ ’ਚ ਕੰਮ ਕਰ ਕਰ ਰਹੇ ਸਨ, ਜਿਸ ਦੇ ਕਾਰਣ ਉਹ ਉਥੇ ਹੀ ਫੱਸੇ ਰਹਿ ਗਏ। ਅਜਿਹੇ ’ਚ ਬਾਲੀਵੁੱਡ ਦੇ ਸਟਾਰ ਅਦਾਕਾਰ ਸੋਨੂ ਸੂਦ ਨੇ ਅੱਗੇ ਆ ਕੇ ਇਨ੍ਹਾਂ ਗਰੀਬ ਮਜ਼ਦੂਰਾਂ ਲਈ ਇਕ ਵਾਰ ਫਿਰ ਮਦਦ ਦਾ ਹੱਥ ਵਧਾਇਆ ਹੈ। ਜਿਸ ਨੂੰ ਦੇਖ ਕੇ ਦੇਸ਼ ਭਰ ਦੇ ਲੋਕਾਂ ਨੇ ਰੱਜ ਕੇ ਸ਼ਲਾਘਾ ਕੀਤੀ। ਇਸੇ ਸੂਚੀ ’ਚ ਟੀਮ ਇੰਡੀਆ ਦੇ ਸਟਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ ਸੋਨੂੰ ਸੂਦ ਦੀ ਰੱਜ ਕੇ ਤਰੀਫ ਕੀਤੀ।

ਟੀਮ ਇੰਡੀਆ ਚ ਗੱਬਰ ਦੇ ਨਾਂ ਨਾਲ ਮਸ਼ਹੂਰ ਸ਼ਿਖਰ ਧਵਨ ਨੇ ਟਵਿਟਰ ’ਤੇ ਟਵੀਟ ਕਰਦੇ ਹੋਏ ਲਿਖਿਆ, 'ਫਸੇ ਹੋਏ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਤੁਹਾਡੇ ਹੀਰੋ ਵਰਗੀ ਇਸ ਕੋਸ਼ਿਸ਼ ਲਈ ਮੈਂ ਤੁਹਾਨੂੰ (ਸੋਨੂ ਸੂਦ) ਸੈਲਿਊਟ ਕਰਦਾ ਹਾਂ।' ਤੁਸੀਂ ਇਸ ਕੋਸ਼ਿਸ਼ ’ਚ ਲੱਗੇ ਹੋ ਕਿ ਸੁਨਿਸ਼ਚਿਤ ਹੋ ਕਿ ਪਰਵਾਸੀ ਮਜ਼ਦੂਰ ਆਪਣੇ ਆਪਣੇ ਘਰਾਂ ਤੱਕ ਪਹੁੰਚ ਗਏ ਹੋਣ। ਤੁਹਾਨੂੰ ਦੱਸ ਦੇਈਏ ਕਿ ਸੋਨੂੰ ਸੂਦ ਦੇ ਇਨ੍ਹਾਂ ਕੰਮਾਂ ਦੇ ਮੱਦੇਨਜ਼ਰ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ' ਫਿਲਮੀ ਜ਼ਿੰਦਗੀ 'ਚ ਖਲਨਾਇਕ ਅਤੇ ਅਸਲ ਜ਼ਿੰਦਗੀ' ਚ ਇਕ ਨਾਇਕ 'ਵਰਗੇ ਸ਼ਬਦਾਂ ਨਾਲ ਸੰਬੋਧਨ ਕਰ ਰਹੇ ਹਨ। ਇਸ ਤੋਂ ਪਹਿਲਾਂ ਸੋਨੂੰ ਸੂਦ ਨੇ ਪਰਵਾਸੀ ਮਜ਼ਦੂਰਾਂ ਬਾਰੇ ਕਿਹਾ, “ਮੈਂ ਉਦੋਂ ਤਕ ਪਰਵਾਸੀਆਂ ਨੂੰ ਘਰ ਭੇਜਦਾ ਰਹਾਂਗਾ ਜਦੋਂ ਤੱਕ ਆਖਰੀ ਪਰਵਾਸੀ ਆਪਣੇ ਪਰਿਵਾਰ ਅਤੇ ਅਜ਼ੀਜ਼ਾਂ ਨੂੰ ਨਹੀਂ ਮਿਲਦਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਦੇਸ਼ ’ਚ ਤਾਲਾਬੰਦੀ ਦੇ ਚੱਲਦੇ ਮਜ਼ਦੂਰ ਪੈਦਲ ਆਪਣੇ ਘਰਾਂ ਨੂੰ ਨਿਕਲ ਪਏ ਹਨ। ਜਿਸ ਦੀ ਵੀਡੀਓ ਆਏ ਦਿਨ ਸਾਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਦਿੱਖ ਹੀ ਜਾਂਦੀਆਂ ਹਨ।

Davinder Singh

This news is Content Editor Davinder Singh