ਜਦ ਸ਼ੀਲਾ ਨੂੰ ਵਿਆਹ ਲਈ ਡੀ. ਟੀ. ਸੀ. ਬੱਸ ''ਚ ਮਿਲਿਆ ਪ੍ਰਪੋਜ਼ਲ...

07/21/2019 11:28:09 AM

ਨਵੀਂ ਦਿੱਲੀ— ਸ਼ੀਲਾ ਦੀਕਸ਼ਤ ਦੇ ਵਿਆਹ ਦੀ ਕਹਾਣੀ ਵੀ ਇਕਦਮ ਫਿਲਮੀ ਹੈ। ਉਨ੍ਹਾਂ ਆਪਣੇ ਜੀਵਨ ਨਾਲ ਜੁੜੀਆਂ ਕਈ ਘਟਨਾਵਾਂ ਦਾ ਜ਼ਿਕਰ ਆਪਣੀ ਕਿਤਾਬ 'ਸਿਟੀਜ਼ਨ ਦਿੱਲੀ ਮਾਈ ਟਾਈਮਜ਼, ਮਾਈ ਲਾਈਫ' ਵਿਚ ਕੀਤਾ ਹੈ। ਇਸੇ ਕਿਤਾਬ 'ਚ ਉਨ੍ਹਾਂ ਨੇ ਆਪਣੀ ਪ੍ਰੇਮ ਕਹਾਣੀ ਵੀ ਲਿਖੀ ਹੈ- 'ਵਿਨੋਦ ਦੀਕਸ਼ਤ ਨੇ ਮੈਨੂੰ ਦੱਸਿਆ ਸੀ ਕਿ ਉਹ ਆਪਣੀ ਮਾਂ ਨੂੰ ਦੱਸਣ ਜਾ ਰਹੇ ਹਨ ਕਿ ਉਨ੍ਹਾਂ ਨੇ ਲੜਕੀ ਚੁਣ ਲਈ ਹੈ, ਜਿਸ ਨਾਲ ਉਹ ਵਿਆਹ ਕਰਨਗੇ। ਮੈਂ ਤਦ ਵਿਨੋਦ ਨੂੰ ਕਿਹਾ ਕਿ ਤੁਸੀਂ ਉਸ ਲੜਕੀ ਤੋਂ ਦਿਲ ਦੀ ਗੱਲ ਪੁੱਛੀ ਹੈ? ਤਦ ਵਿਨੋਦ ਨੇ ਕਿਹਾ ਕਿ ਨਹੀਂ ਪਰ ਉਹ ਲੜਕੀ ਬੱਸ 'ਚ ਮੇਰੀ ਸੀਟ ਦੇ ਅੱਗੇ ਬੈਠੀ ਹੈ। ਵਿਨੋਦ ਨਾਲ ਪ੍ਰਾਚੀਨ ਭਾਰਤੀ ਇਤਿਹਾਸ ਦਾ ਅਧਿਐਨ ਕਰਨ ਦੌਰਾਨ ਹੀ ਮੇਰੀ ਮੁਲਾਕਾਤ ਹੋਈ ਸੀ। ਵਿਨੋਦ ਹੀ ਮੇਰੇ ਪਹਿਲੇ ਅਤੇ ਆਖਰੀ ਪਿਆਰ ਸਨ।

ਵਿਨੋਦ ਕਲਾਸ ਦੇ 20 ਵਿਦਿਆਰਥੀਆਂ ਤੋਂ ਬਿਲਕੁਲ ਵੱਖਰੇ ਸਨ। ਕਈ ਵਾਰ ਚਾਹ ਕੇ ਵੀ ਮੈਂ ਵਿਨੋਦ ਨਾਲ ਗੱਲ ਨਹੀਂ ਕਰ ਸਕਦੀ ਸੀ, ਕਿਉਂਕਿ ਮੈਂ ਇਨਟ੍ਰੋਵਰਟ ਸੀ, ਜਦਕਿ ਵਿਨੋਦ ਖੁੱਲ੍ਹੇ ਵਿਚਾਰਾਂ ਵਾਲੇ, ਹਸਮੁੱਖ ਅਤੇ ਐਕਸਟ੍ਰੋਵਰਟ। ਇਕ ਦਿਨ ਮੈਂ ਦਿਲ ਦੀ ਗੱਲ ਸ਼ੇਅਰ ਕਰਨ ਲਈ ਘੰਟਿਆਂ ਤਕ ਵਿਨੋਦ ਨਾਲ ਡੀ. ਟੀ. ਸੀ. ਬੱਸ ਦੀ ਸਵਾਰੀ ਕੀਤੀ, ਫਿਰ ਫਿਰੋਜ਼ਸ਼ਾਹ ਰੋਡ ਸਥਿਤ ਆਪਣੀ ਅੰਟੀ ਦੇ ਘਰ ਵਿਨੋਦ ਨਾਲ ਲੰਮਾ ਸਮਾਂ ਗੁਜ਼ਾਰਿਆ ਅਤੇ ਆਪਣੇ ਮਨ ਦੀ ਗੱਲ ਕਹੀ ਪਰ ਮੇਰੇ ਮਾਤਾ-ਪਿਤਾ ਵਿਆਹ ਨੂੰ ਲੈ ਕੇ ਸ਼ਸ਼ੋਪੰਜ 'ਚ ਸਨ ਕਿ ਵਿਨੋਦ ਅਜੇ ਵੀ ਸਟੂਡੈਂਟ ਹੈ ਤਾਂ ਸਾਡੀ ਗ੍ਰਹਿਸਥੀ ਕਿਵੇਂ ਚੱਲੇਗੀ।

ਇਸ ਤੋਂ ਬਾਅਦ ਮਾਮਲਾ ਥੋੜ੍ਹਾ ਜਿਹਾ ਠੰਡਾ ਪੈ ਗਿਆ ਅਤੇ ਇਸ ਦੌਰਾਨ ਮੈਂ ਮੋਤੀਬਾਗ 'ਚ ਇਕ ਦੋਸਤ ਦੀ ਮਾਂ ਦੇ ਨਰਸਰੀ ਸਕੂਲ 'ਚ 100 ਰੁਪਏ ਦੀ ਸੈਲਰੀ 'ਤੇ ਨੌਕਰੀ ਕਰ ਲਈ ਅਤੇ ਵਿਨੋਦ ਆਈ. ਏ. ਐੱਸ. ਐਗਜ਼ਾਮ ਦੀ ਤਿਆਰੀ 'ਚ ਲੱਗ ਗਏ। ਇਨ੍ਹੀਂ ਦਿਨੀਂ ਦੋਵਾਂ ਵਿਚਾਲੇ ਮੁਲਾਕਾਤ ਨਾਂਹ ਦੇ ਬਰਾਬਰ ਹੁੰਦੀ ਸੀ। ਤਕਰੀਬਨ ਇਕ ਸਾਲ ਬਾਅਦ 1959 'ਚ ਵਿਨੋਦ ਦਾ ਸਿਲੈਕਸ਼ਨ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਲਈ ਹੋ ਗਿਆ।

Tanu

This news is Content Editor Tanu