ਬੀ. ਜੇ. ਪੀ. ਛੱਡਣ ਤੋਂ ਬਾਅਦ ਸ਼ਤਰੂਘਨ ਸਿਨ੍ਹਾ ਨੇ ਮੋਦੀ ’ਤੇ ਬੋਲਿਆ ਹਮਲਾ

04/02/2019 6:41:41 PM

ਨਵੀਂ ਦਿੱਲੀ- ਕਾਂਗਰਸ ਨੇਤਾ ਸ਼ਤਰੂਘਨ ਸਿਨਹਾਂ ਨੇ ਬੀ. ਜੇ. ਪੀ. ਛੱਡਣ ਤੋਂ ਬਾਅਦ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ  "ਮਾਣਯੋਗ ਆਊਟਗੋਇੰਗ ਸਰ ਜੀ' ਆਪਣੇ ਭਾਸ਼ਣਾਂ ਤੋਂ ਬਾਅਦ ਆਪਣੀ ਵਾਹੋਵਾਹੀ ਕਰਵਾਉਣ ਲਈ ਵੱਖ-ਵੱਖ ਚੈਨਲਾਂ ਅਤੇ ਸਪਾਂਸਰ ਕੀਤੀ ਜਨਤਾ ਦੇ ਪਿੱਛੇ ਪੈਸੇ ਖਰਚ ਕਰਨਾ ਬੰਦ ਕਰੋ। ਤੁਹਾਡੇ ਭਾਸ਼ਣ 'ਚ ਹਮੇਸ਼ਾ ਤੋਂ ਤੱਥਾਂ ਦੀ ਕਮੀ ਰਹੀ ਹੈ। "

ਇਸ ਦੇ ਨਾਲ ਇੱਕ ਹੋਰ ਟਵੀਟ 'ਚ ਸ਼ਤਰੂਘਨ ਸਿਨਹਾਂ ਨੇ ਕਿਹਾ, "ਇਨ੍ਹਾਂ ਦਿਨਾਂ 'ਚ ਤੁਸੀਂ ਲੋਕਾਂ ਨੂੰ ਹੱਦ ਤੋਂ ਜ਼ਿਆਦਾ ਚਿੜਚਿੜਾ ਬਣਾ ਰਹੇ ਹੋ। ਮੈਂ ਤੁਹਾਡੇ ਵੱਲੋਂ ਕੀਤੀ ਜਾਣ ਵਾਲੀ ਈ. ਵੀ. ਐੱਮ. ਗੜਬੜੀ ਅਤੇ ਤੁਹਾਡੇ ਘਮੰਡ ਦੇ ਬਾਵਜੂਦ ਮੈਂ ਤੁਹਾਡਾ ਹੱਕ 'ਚ ਹਾਂ। ਹੁਣ ਅਜਿਹੇ ਮੌਕੇ 'ਤੇ ਮੈਂ ਤੁਹਾਨੂੰ ਇੱਕ ਅਜਿਹਾ ਸੁਝਾਅ ਦੇਣਾ ਚਹਾਂਗਾ ਕਿ ਤੁਸੀਂ ਸਿੱਧੇ ਹੋ ਜਾਓ ਅਤੇ ਸਿੱਧੇ ਹੀ ਚੱਲੋ।"

ਸ਼ਤਰੂਘਨ ਸਿਨਹਾਂ ਨੇ ਪੀ. ਐੱਮ. ਨੂੰ ਸਲਾਹ ਦਿੰਦੇ ਹੋਏ ਇੱਕ ਹੋਰ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਪੇਜ ਨਿਊਜ਼ ਚੈਨਲ 'ਤੇ ਨਾ ਜਾਉ। ਤੁਹਾਨੂੰ ਅਸਲੀ ਪ੍ਰੈਸ ਕਾਨਫਰੰਸ 'ਤੇ ਜਾਣਾ ਚਾਹੀਦਾ ਹੈ, ਜਿੱਥੇ ਰਵੀਸ਼ ਕੁਮਾਰ ਅਤੇ ਪ੍ਰਸੂਨ ਵਾਜਪਾਈ ਵਰਗੇ ਪੱਤਰਕਾਰ ਹੁੰਦੇ ਹਨ, ਜਿਨ੍ਹਾਂ ਨੂੰ ਖਰੀਦਿਆਂ ਨਹੀਂ ਜਾ ਸਕਦਾ ਹੈ ਅਤੇ ਉਹ ਤੁਹਾਡੇ ਨਾਲ ਰਾਸ਼ਟਰ ਦੀ ਰੁਚੀ ਨਾਲ ਜੁੜੇ ਸਹੀ ਸਵਾਲ ਪੁੱਛਣਗੇ। ਅਜਿਹੇ ਪ੍ਰੈੱਸ ਦੇ ਕੋਲ ਜਾਣਾ ਚਾਹੀਦਾ ਜੋ ਚਮਚੇ ਨਾ ਹੋਣ ਅਤੇ ਜਿਨ੍ਹਾਂ ਨੂੰ ਚੁੱਪ ਨਾ ਕਰਵਾਇਆ ਜਾ ਸਕਦਾ ਹੋਵੇ।

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾਂ ਮੌਕਾ ਨਹੀ ਕਿ ਜਦੋਂ ਸ਼ਤਰੂਘਨ ਸਿਨਹਾਂ ਨੇ ਪੀ. ਐੱਮ. ਮੋਦੀ 'ਤੇ ਹਮਲਾ ਬੋਲਿਆ ਹੋਵੇ, ਇਸ ਤੋਂ ਪਹਿਲਾਂ ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਣ ਅਡਵਾਨੀ ਦੇ ਟਿਕਟ ਕੱਟੇ ਜਾਣ ਨੂੰ ਲੈ ਕੇ ਉਸ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਨੇ ਪਾਰਟੀ ਦੇ ਇਸ ਫੈਸਲੇ ਨੂੰ ਅਪਮਾਨਜਨਕ ਅਤੇ ਸ਼ਰਮਨਾਕ ਦੱਸਿਆ ਸੀ ਅਤੇ ਕਿਹਾ ਸੀ ਕਿ ਅਜਿਹੀ ਉਮੀਦ 'ਵਨ ਮੈਨ ਸ਼ੋਅ ਅਤੇ ਟੂ ਮੈਨ ਆਰਮੀ ਦੇ ਤਾਨਾਸ਼ਾਹੀ ਸ਼ਾਸਨ' ਤੋਂ ਹੀ ਕੀਤੀ ਜਾ ਸਕਦੀ ਹੈ।

Iqbalkaur

This news is Content Editor Iqbalkaur