ਟਿਕਟ ਕੱਟਿਆ ਤਾਂ ਸ਼ਤਰੂਘਨ ਸਿਨਹਾ ਬੋਲੇ- ''ਹਰ ਐਕਸ਼ਨ ਦਾ ਰਿਐਕਸ਼ਨ ਹੁੰਦੈ''

03/24/2019 1:23:38 PM

ਨਵੀਂ ਦਿੱਲੀ— ਭਾਜਪਾ ਨੇ ਪਟਨਾ ਸਾਹਿਬ ਤੋਂ ਸ਼ਤਰੂਘਨ ਸਿਨਹਾ ਨੂੰ ਟਿਕਟ ਨਹੀਂ ਦਿੱਤਾ। ਟਿਕਟ ਕੱਟੇ ਜਾਣ 'ਤੇ ਉਨ੍ਹਾਂ ਨੇ ਕਿਹਾ, ''ਨਿਊਟਨ ਦੇ ਤੀਜੇ ਨਿਯਮ ਨੂੰ ਯਾਦ ਰੱਖੋ- ਹਰ ਐਕਸ਼ਨ 'ਤੇ ਬਰਾਬਰ ਰਿਐਕਸ਼ਨ ਹੁੰਦਾ ਹੈ। ਜੋ ਤੁਸੀਂ ਅਤੇ ਤੁਹਾਡੇ ਲੋਕਾਂ ਨੇ ਮੇਰੇ ਨਾਲ ਕੀਤਾ ਹੈ, ਉਹ ਅਜੇ ਵੀ ਸਹਿਣਸ਼ੀਲ ਹੈ। ਮੈਂ ਉਹ ਹੀ ਸਿੱਕੇ ਦੇ ਆਪਣੇ ਲੋਕਾਂ ਦਾ ਜਵਾਬ ਦੇਣ ਦੇ ਯੋਗ ਹਾਂ।''



ਸਿਨਹਾ ਨੇ ਇਸ ਦੇ ਨਾਲ ਹੀ ਕਿਹਾ ਕਿ ਜਿਸ ਤਰ੍ਹਾਂ ਅਡਵਾਨੀ ਜੀ ਨੂੰ ਸਾਈਡ 'ਤੇ ਕੀਤਾ ਗਿਆ, ਮੈਂ ਉਸ ਤੋਂ ਜ਼ਿਆਦਾ ਦੁਖੀ ਹਾਂ। ਅਡਵਾਨੀ ਜੀ ਨਾਲ ਭਾਜਪਾ ਨੇ ਜੋ ਅਨਿਆਂ ਕੀਤਾ ਹੈ, ਉਹ ਗਲਤ ਹੈ। ਦੇਸ਼ ਦੀ ਜਨਤਾ ਨਾਰਾਜ਼ ਹੈ। ਭਾਜਪਾ ਨੇ ਅਡਵਾਨੀ ਜੀ ਨੂੰ ਕਿਸੇ ਵੀ ਅਹੁਦੇ ਦੇ ਲਾਇਕ ਨਹੀਂ ਸਮਝਿਆ। ਇਸ ਦਾ ਖਮਿਆਜ਼ਾ ਭਾਜਪਾ ਨੂੰ ਭੁਗਤਨਾ ਪਵੇਗਾ। ਇਸ ਤੋਂ ਪਹਿਲਾਂ ਜਸਵੰਤ ਸਿੰਘ, ਜਸਵੰਤ ਸਿਨਹਾ ਅਤੇ ਅਰੁਣ ਸ਼ੌਰੀ ਵਰਗੇ ਲੋਕਾਂ ਨਾਲ ਵੀ ਅਜਿਹਾ ਹੀ ਕੀਤਾ ਗਿਆ। ਅਜਿਹਾ ਜ਼ੁਲਮ ਅਤੇ ਅਨਿਆਂ ਨਹੀਂ ਹੋਣਾ ਚਾਹੀਦਾ ਸੀ। 

ਦੱਸਣਯੋਗ ਹੈ ਕਿ ਸ਼ਤਰੂਘਨ ਸਿਨਹਾ ਕਈ ਦਿਨਾਂ ਤੋਂ ਭਾਜਪਾ 'ਚ ਰਹਿੰਦੇ ਹੋਏ ਬਾਗੀ ਤੇਵਰ ਦਿਖਾ ਰਹੇ ਸਨ। ਉਨ੍ਹਾਂ ਦਾ ਇਹ ਤੇਵਰ ਬਰਕਰਾਰ ਹੈ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਸ਼ਤਰੂਘਨ ਸਿਨਹਾ ਜਲਦ ਹੀ ਕਿਸੇ ਹੋਰ ਪਾਰਟੀ ਦਾ ਪੱਲਾ ਫੜ ਲੈਣਗੇ। ਮੋਦੀ ਸਰਕਾਰ ਵਿਰੁੱਧ ਲਗਾਤਾਰ ਬਗਾਵਤੀ ਤੇਵਰ ਅਪਣਾਉਣ ਕਾਰਨ ਸਿਨਹਾ ਦਾ ਭਾਜਪਾ ਨੇ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ ਟਿਕਟ ਕੱਟ ਦਿੱਤੀ ਹੈ। ਉਹ 2014 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਪਟਨਾ ਸਾਹਿਬ ਤੋਂ ਸੰਸਦ ਮੈਂਬਰ ਬਣੇ ਸਨ। ਹੁਣ ਉਨ੍ਹਾਂ ਦੀ ਥਾਂ ਪਟਨਾ ਸਾਹਿਬ ਤੋਂ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਟਿਕਟ ਦਿੱਤੀ ਗਈ ਹੈ।

Tanu

This news is Content Editor Tanu