ਸ਼ਸ਼ੀ ਥਰੂਰ ਨੇ ਫਿਰ ਕੀਤੀ ਮੋਦੀ ਦੀ ਤਰੀਫ ਪਰ ਬਲੋਚਿਸਤਾਨ ਦੀ ਖਿੱਚਾਈ

10/27/2016 9:31:53 AM

ਨਵੀਂ ਦਿੱਲੀ— ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਤਰੀਫ ਕੀਤੀ ਹੈ। ਇਕ ਚੈਨਲ ਨਾਲ ਗੱਲਬਾਤ ''ਚ ਥਰੂਰ ਨੇ ਮੋਦੀ ਦੀ ਊਰਜਾ ਅਤੇ ਉਨ੍ਹਾਂ ਦੇ ਉਤਸ਼ਾਹ ''ਤੇ ਗੱਲ ਕੀਤੀ। ਥਰੂਰ ਨੇ ਕਿਹਾ ਕਿ ਸਰਜੀਕਲ ਸਟਰਾਈਕ ਅਤੇ ਕਾਂਗਰਸ ਦੀ ਭਵਿੱਖ ਦੀ ਰਣਨੀਤੀ ''ਤੇ ਉਨ੍ਹਾਂ ਦੀ ਰਾਏ ਬਿਲਕੁੱਲ ਸਪੱਸ਼ਟ ਹੈ। ਹਾਲਾਂਕਿ ਥਰੂਰ ਨੇ ਬਲੋਚਿਸਤਾਨ ਵਰਗੇ ਮੁੱਦੇ ''ਤੇ ਕੇਂਦਰ ਸਰਕਾਰ ਦੀ ਖਿੱਚਾਈ ਵੀ ਕੀਤੀ ਹੈ।
ਕਾਂਗਰਸੀ ਸੰਸਦ ਮੈਂਬਰ ਨੇ ਕਸ਼ਮੀਰ ਨਾਲ ਬਲੋਚਿਸਤਾਨ ਦੇ ਮੁੱਦੇ ਨੂੰ ਚੁੱਕਣਾ ਸਹੀ ਨਹੀਂ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੌਮਾਂਤਰੀ ਜਗਤ ''ਚ ਤੂੰ-ਤੂੰ, ਮੈਂ-ਮੈਂ ਕਰਨ ਵਰਗਾ ਲੱਗਦਾ ਹੈ। ਥਰੂਰ ਅਨੁਸਾਰ,''''ਅਸੀਂ ਕਿਸੇ ਦੀ ਅੰਦਰੂਨੀ ਮਾਮਲੇ ''ਚ ਦਖਲ ਨਹੀਂ ਦਿੰਦੇ, ਕਿਉਂਕਿ ਇਸ ਨਾਲ ਸਾਡੇ ਦਾਅਵੇ ਦੀ ਤਾਕਤ ਨਹੀਂ ਵਧਦੀ। ਥਰੂਰ ਪਾਕਿਸਤਾਨ ਨੂੰ ਕੌਮਾਂਤਰੀ ਜਗਤ ''ਚ ਵੱਖ ਕਰਨ ਦੇ ਮੁੱਦੇ ''ਤੇ ਵੀ ਸਰਕਾਰ ਨੂੰ ਵੱਖ ਰਾਏ ਦਿੰਦੇ ਦਿੱਸੇ। ਥਰੂਰ ਨੇ ਕਿਹਾ ਕਿ ਪਾਕਿਸਤਾਨ ਨੂੰ ਵੱਖ ਨਹੀਂ ਕੀਤਾ ਜਾ ਸਕਿਆ ਹੈ। ਚੀਨ ਅਤੇ ਅਮਰੀਕਾ ਸਮੇਤ ਕਈ ਦੇਸ਼ ਅੱਜ ਵੀ ਵੱਖ-ਵੱਖ ਕਾਰਨਾਂ ਕਰ ਕੇ ਪਾਕਿਸਤਾਨ ਨਾਲ ਹਨ।

Disha

This news is News Editor Disha