ਦੇਸ਼ਧ੍ਰੋਹ ਦਾ ਦੋਸ਼ੀ ਸ਼ਰਜੀਲ ਇਮਾਮ ਬਿਹਾਰ ਤੋਂ ਗ੍ਰਿਫਤਾਰ

01/28/2020 3:27:46 PM

ਜਹਾਨਾਬਾਦ—ਭੜਕਾਊ ਬਿਆਨ ਕਾਰਨ ਚਰਚਾ 'ਚ ਆਏ ਜੇ.ਐੱਨ.ਯੂ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਪੁਲਸ ਨੇ ਬਿਹਾਰ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਸ਼ਰਜੀਲ ਨੂੰ ਜਹਾਨਾਬਾਦ ਦੇ ਕਾਕੋ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ। ਪੁਲਸ ਵੱਲੋਂ ਸ਼ਰਜੀਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 25 ਜਨਵਰੀ ਨੂੰ ਸ਼ਰਜੀਲ ਦੀ ਲੋਕੇਸ਼ਨ ਪਟਨਾ 'ਚ ਮਿਲੀ ਸੀ। 26 ਜਨਵਰੀ ਨੂੰ ਸ਼ਰਜੀਲ ਇਮਾਮ ਦੇ ਬਿਹਾਰ ਸਥਿਤ ਜੱਦੀ ਪਿੰਡ 'ਤੇ ਛਾਪੇਮਾਰੀ ਕੀਤੀ ਗਈ ਸੀ। 27 ਜਨਵਰੀ ਨੂੰ ਇਮਾਮ ਦੀ ਗ੍ਰਿਫਤਾਰੀ ਲਈ ਦਿੱਲੀ, ਮੁੰਬਈ, ਪਟਨਾ 'ਚ ਛਾਪੇਮਾਰੀ ਕੀਤੀ ਗਈ ਸੀ। ਉੱਥੇ ਹੀ ਮੰਗਲਵਾਰ ਨੂੰ ਜਹਾਨਾਬਾਦ ਪੁਲਸ ਨੇ ਸ਼ਰਜੀਲ ਦੇ ਭਰਾ ਨੂੰ ਹਿਰਾਸਤ 'ਚ ਲਿਆ।

ਦੱਸਣਯੋਗ ਹੈ ਕਿ ਸ਼ਰਜੀਲ ਇਮਾਮ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਮੰਚ ਤੋਂ ਆਸਾਮ ਨੂੰ ਭਾਰਤ ਤੋਂ ਵੱਖ ਕਰਨ ਦੀ ਗੱਲ ਕਰ ਰਹੇ ਸੀ। ਸ਼ਰਜੀਲ ਇਮਾਮ 'ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ 'ਚ ਆਸਾਮ, ਯੂ.ਪੀ, ਦਿੱਲੀ ਸਮੇਤ 5 ਤੋਂ ਜ਼ਿਆਦਾ ਸੂਬਿਆਂ 'ਚ ਮੁਕੱਦਮੇ ਦਰਜ ਕੀਤੇ ਗਏ ਸੀ।

 

 

Iqbalkaur

This news is Content Editor Iqbalkaur