ਈ.ਸੀ ਦੇ ਫੈਸਲੇ ਤੋਂ ਨਾਰਾਜ਼ ਸ਼ਰਦ ਯਾਦਵ ਗੁੱਟ ਨੇ ਨਿਤੀਸ਼ ਨੂੰ ਦਿੱਤੀ ਚੇਤਾਵਨੀ

11/19/2017 5:46:48 PM

ਪਟਨਾ— ਜਦਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਦੇ ਗੁੱਟ ਅਤੇ ਮੁੱਖਮੰਤਰੀ ਨਿਤੀਸ਼ ਕੁਮਾਰ ਦੇ ਗੁੱਟ 'ਚ ਬਿਆਨਬਾਜ਼ੀ ਦਾ ਦੌਰ ਜਾਰੀ ਹੈ। ਚੋਣ ਆਯੋਗ ਤੋਂ ਮਿਲੇ ਝਟਕੇ ਦੇ ਬਾਅਦ ਸ਼ਰਦ ਗੁੱਟ ਨੇ ਗੁਜਰਾਤ ਚੋਣਾਂ ਨੂੰ ਲੈ ਕੇ ਮੁੱਖਮੰਤਰੀ ਨਿਤੀਸ਼ ਕੁਮਾਰ ਨੂੰ ਚੇਤਾਵਨੀ ਦਿੱਤੀ ਹੈ।
ਅਰੁਣ ਸ਼੍ਰੀਵਾਸਤਵ ਨੇ ਨਿਤੀਸ਼ ਕੁਮਾਰ 'ਤੇ ਸ਼ਿਕੰਜਾ ਕੱਸਦੇ ਹੋਏ ਕਿਹਾ ਕਿ ਜੇਕਰ ਜਦਯੂ ਗੁਜਰਾਤ ਚੋਣਾਂ 'ਚ ਇਕ ਵੀ ਸੀਟ ਜਿੱਤੇਗੀ ਤਾਂ ਉਹ ਮੰਨ ਲੈਣਗੇ ਕਿ ਅਸਲੀ ਜਦਯੂ ਨਿਤੀਸ਼ ਦੀ ਹੈ।
ਸ਼ਰਦ ਯਾਦਵ ਦੇ ਕਰੀਬੀ ਨੇਤਾ ਅਰੁਣ ਸ਼੍ਰੀਵਾਸਤਵ ਨੇ ਚੋਣ ਆਯੋਗ ਦੇ ਫੈਸਲੇ 'ਤੇ ਸਵਾਲ ਖੜ੍ਹਾ ਕਰਦੇ ਹੋਏ ਕਿਹਾ ਕਿ ਆਯੋਗ ਨੇ ਇਹ ਫੈਸਲਾ ਦਬਾਅ 'ਚ ਲਿਆ ਹੈ। ਇਸ ਫੈਸਲੇ ਖਿਲਾਫ ਉਹ ਦਿੱਲੀ ਹਾਈਕੋਰਟ ਤੋਂ ਅਪੀਲ ਕਰਨਗੇ। ਉਹ ਗੁਜਰਾਤ 'ਚ ਕਾਂਗਰਸ ਨਾਲ ਮਿਲ ਕੇ 8-10 ਸੀਟ 'ਤੇ ਚੋਣਾਂ ਲੜਨਗੇ।