ਅਜੀਤ ਪਵਾਰ ਦੇ ਟਵੀਟ 'ਤੇ ਸ਼ਰਦ ਪਵਾਰ ਦਾ ਜਵਾਬ, 'ਬੀਜੇਪੀ ਨਾਲ ਕਿਸੇ ਵੀ ਹਾਲ 'ਚ ਨਹੀਂ ਹੋਵੇਗਾ ਗਠਜੋੜ'

11/24/2019 6:57:54 PM

ਨਵੀਂ ਦਿੱਲੀ — ਮਹਾਰਾਸ਼ਟਰ 'ਚ ਸਿਆਸੀ ਡੇ-ਨਾਇਟ ਮੈਚ ਜਾਰੀ ਹੈ, ਜਿਸ ਦਾ ਕੱਲ ਫਾਇਨਲ ਮੁਕਾਬਲਾ ਹੈ। ਥੋੜ੍ਹੀ ਦੇਰ ਪਹਿਲਾਂ ਅਜੀਤ ਪਵਾਤ ਨੇ ਕਿਹਾ ਕਿ ਬੀਜੇਪੀ-ਐੱਨ.ਸੀ.ਪੀ. ਗਠਜੋੜ ਮਹਾਰਾਸ਼ਟਰ 'ਚ ਸਥਾਈ ਸਰਕਾਰ ਦੇਵੇਗਾ। ਅਜੀਤ ਪਵਾਰ ਦੇ ਟਵੀਟ 'ਤੇ ਉਨ੍ਹਾਂ ਦੇ ਚਾਚਾ ਸ਼ਰਦ ਪਵਾਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਬੀਜੇਪੀ ਨਾਲ ਕਿਸੇ ਵੀ ਹਾਲ 'ਚ ਸਰਕਾਰ ਨਹੀਂ ਬਣਾਉਣਗੇ। ਅਜੀਤ ਪਵਾਰ ਝੂਠਾ ਬਿਆਨ ਦੇ ਰਹੇ ਹਨ।

ਸ਼ਰਦ ਪਵਾਰ ਨੇ ਆਪਣੇ ਟਵੀਟ 'ਚ ਲਿਖਿਆ, 'ਬੀਜੇਪੀ ਨਾਲ ਸਰਕਾਰ ਬਣਾਉਣ ਦਾ ਕੋਈ ਸਵਾਲ ਹੀ ਨਹੀਂ। ਐੱਨ.ਸੀ.ਪੀ. ਨੇ ਇੱਕ ਹੋ ਕੇ ਸਰਕਾਰ ਬਣਾਉਣ ਲਈ ਸ਼ਿਵ ਸੇਨਾ ਨਾਲ ਗਠਜੋੜ ਕਰਨ ਦਾ ਫੈਸਲਾ ਲਿਆ ਹੈ। ਅਜੀਤ ਪਵਾਰ ਦਾ ਬਿਆਨ ਝੂਠਾ ਹੈ ਤੇ ਲੋਕਾਂ ਵਿਚਾਲੇ ਸ਼ੱਕ ਪੈਦਾ ਕਰ ਰਿਹਾ ਹੈ।'

ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਇਕ ਹੋਰ ਨਵਾਂ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਸ਼ਰਦ ਪਵਾਰ ਉਨ੍ਹਾਂ ਦੇ ਨੇਤਾ ਹਨ। ਅਜੀਤ ਨੇ ਆਪਣੇ ਟਵੀਟ 'ਚ ਇਹ ਵੀ ਦਾਅਵਾ ਕੀਤਾ ਕਿ ਉਹ ਹਾਲੇ ਵੀ ਐੱਨ.ਸੀ.ਪੀ. 'ਚ ਹਨ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, 'ਸਾਡਾ ਬੀਜੇਪੀ-ਐੱਨ.ਸੀ.ਪੀ. ਗਠਜੋੜ ਸੂਬੇ ਚ ਅਗਲੇ ਪੰਜ ਸਾਲ ਤਕ ਸਥਾਈ ਸਰਕਾਰ ਦੇਵੇਗਾ ਜੋ ਸੂਬੇ ਦੇ ਲੋਕਾਂ ਦੇ ਕਲਿਆਣ ਲਈ ਸ਼ਿੱਦਤ ਨਾਲ ਕੰਮ ਕਰੇਗਾ।''

Inder Prajapati

This news is Content Editor Inder Prajapati