ਸ਼ਕਤੀਕਾਂਤਾ ਦਾਸ ਬਣੇ ਆਰ.ਬੀ.ਆਈ. ਦੇ ਨਵੇਂ ਗਵਰਨਰ

12/11/2018 6:45:44 PM

ਨਵੀਂ ਦਿੱਲੀ— ਉਰਜਿਤ ਪਟੇਲ ਦੇ ਅਸਤੀਫੇ ਤੋਂ ਬਾਅਦ ਆਰ.ਬੀ.ਆਈ. ਦੇ ਨਵੇਂ ਗਵਰਨਰ ਦੀ ਭਾਲ ਹੋ ਚੁੱਕੀ ਹੈ। ਸਾਬਕਾ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਤੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਾਬਕਾ ਸਕੱਤਰ ਸ਼ਕਤੀਕਾਂਤਾ ਦਾਸ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਦਾਸ ਦੀ ਨਿਯੁਕਤੀ ਨੂੰ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲ ਲਈ ਕੀਤੀ ਗਈ ਹੈ। ਦਾਸ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 1980 ਬੈਚ ਦੇ ਤਾਮਿਲਨਾਡੂ ਕੈਡਰ ਦੇ ਅਧਿਕਾਰੀ ਸਨ।

ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਉਰਜਿਤ ਪਟੇਲ ਨੇ ਨਿਜੀ ਕਾਰਨਾਂ ਦਾ ਹਵਾਲਾ ਦੇ ਕੇ ਸੋਮਵਾਰ ਨੂੰ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੇਂਦਰੀ ਬੈਂਕ 'ਚ ਸਰਕਾਰੀ ਦਖਲਅੰਦਾਜੀ ਵਧਣ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਦੇ ਬਿਆਨ ਤੋਂ ਬਾਅਦ ਰਿਜ਼ਰਵ ਬੈਂਕ ਤੇ ਸਰਕਾਰ ਵਿਚਾਲੇ ਤਣਾਅ ਚੱਲ ਰਿਹਾ ਸੀ ਤੇ ਪਟੇਲ ਦੇ ਪਿਛਲੀ 18 ਨਵੰਬਰ ਨੂੰ ਕੇਂਦਰੀ ਬੋਰਡ ਦੀ ਬੈਠਕ ਦੌਰਾਨ ਹੀ ਅਸਤੀਫਾ ਦੇਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਦੋ ਸਾਲ ਪਹਿਲਾਂ ਸ਼ਕਤੀਕਾਂਤਾ ਦਾਸ ਨੇ ਨੋਟਬੰਦੀ ਦੌਰਾਨ ਕਾਫੀ ਅਹਿਮ ਭੂਮਿਕਾ ਨਿਭਾਈ ਸੀ।

Inder Prajapati

This news is Content Editor Inder Prajapati