ਸ਼ਾਹੀਨ ਬਾਗ : ਵਾਰਤਾਕਾਰ ਸਾਧਨਾ ਵਾਪਸ ਆਈ, ਚੌਥੇ ਦਿਨ ਵੀ ਗੱਲਬਾਤ ਬੇਨਤੀਜਾ ਰਹੀ

02/22/2020 1:17:31 PM

ਨਵੀਂ ਦਿੱਲੀ— ਸੁਪਰੀਮ ਕੋਰਟ ਵਲੋਂ ਨਿਯੁਕਤ ਵਾਰਤਾਕਾਰ ਸਾਧਨਾ ਰਾਮਚੰਦਰਨ ਲਗਾਤਾਰ ਚੌਥੇ ਦਿਨ ਸ਼ਨੀਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਦਰਮਿਆਨ ਪਹੁੰਚੀ ਅਤੇ ਉਨ੍ਹਾਂ ਨੂੰ ਰਸਤਾ ਖੋਲ੍ਹਣ ਲਈ ਸਮਝਾਇਆ। ਹਾਲਾਂਕਿ ਚੌਥੇ ਦਿਨ ਦੀ ਗੱਲ ਵੀ ਬੇਨਤੀਜਾ ਹੀ ਰਹੀ ਅਤੇ ਸਾਧਨਾ ਰਾਮਚੰਦਰਨ ਨੂੰ ਵਾਪਸ ਜਾਣਾ ਪਿਆ। ਸੀ.ਏ.ਏ. ਅਤੇ ਐੱਨ.ਆਰ.ਸੀ. ਦੇ ਵਿਰੋਧ 'ਚ ਸ਼ਾਹੀਨ ਬਾਗ 'ਚ ਧਰਨੇ 'ਤੇ ਬੈਠੇ ਲੋਕਾਂ ਨੇ ਸਾਧਨਾ ਨੂੰ ਕਿਹਾ ਕਿ ਸਾਡੀ ਸੁਰੱਖਿਆ ਨੂੰ ਲੈ ਕੇ ਸੁਪਰੀਮ ਕੋਰਟ ਆਦੇਸ਼ ਦੇਵੇ। ਸਾਡੀ ਸੁਰੱਖਿਆ ਪੁਲਸ 'ਤੇ ਨਾ ਛੱਡੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਕਿ ਜਾਮੀਆ ਅਤੇ ਸ਼ਾਹੀਨ ਬਾਗ ਦੇ ਲੋਕਾਂ ਦੇ ਉੱਪਰ ਹੋਏ ਕੇਸਾਂ ਨੂੰ ਵਾਪਸ ਲਿਆ ਜਾਵੇ।

ਸ਼ਾਹੀਨ ਬਾਗ ਦੀ ਇਕ ਦਾਦੀ ਨੇ ਸਾਧਨਾ ਨੂੰ ਕਿਹਾ ਕਿ ਜਦੋਂ ਸਰਕਾਰ ਸੀ.ਏ.ਏ. ਵਾਪਸ ਲਵੇਗੀ ਤਾਂ ਰੋਡ ਖਾਲੀ ਹੋਵੇਗਾ, ਨਹੀਂ ਤਾਂ ਨਹੀਂ। ਇਕ ਦੂਜੀ ਔਰਤ ਨੇ ਕਿਹਾ ਕਿ ਜੇਕਰ ਅੱਧੀ ਸੜਕ ਖੁੱਲ੍ਹਦੀ ਹੈ ਤਾਂ ਸੁਰੱਖਿਆ ਅਤੇ ਐਲੂਮੀਨੀਅਮ ਸ਼ੀਟ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਸ ਨਹੀਂ ਸੁਪਰੀਮ ਕੋਰਟ ਲਵੇ। ਉਨ੍ਹਾਂ ਨੇ ਕਿਹਾ ਕਿ ਸਮਰਿਤੀ ਇਰਾਨੀ ਨੇ ਸਾਡੇ ਬਾਰੇ ਕਿਹਾ ਹੈ ਕਿ 'ਸ਼ਾਹੀਨ ਬਾਗ ਦੀਆਂ ਔਰਤਾਂ ਗੱਲਬਾਤ ਦੇ ਲਾਇਕ ਨਹੀਂ ਹੈ।' ਜਿਨ੍ਹਾਂ ਲੋਕਾਂ ਨੇ ਸ਼ਾਹੀਨ ਬਾਗ ਵਿਰੁੱਧ ਬੋਲਿਆ ਹੈ, ਉਨ੍ਹਾਂ ਵਿਰੁੱਧ ਕਾਰਵਾਈ ਹੋਵੇ।

DIsha

This news is Content Editor DIsha