ਗਾਂਧੀ 'ਤੇ ਬਿਆਨ ਲਈ ਸ਼ਾਹ ਨੂੰ ਮੰਗਣੀ ਚਾਹੀਦੀ ਹੈ ਮੁਆਫੀ : ਮਮਤਾ

06/10/2017 6:46:06 PM

ਸਿਲੀਗੁੜ੍ਹੀ — ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਤਮਾ ਗਾਂਧੀ 'ਤੇ ਟਿੱਪਣੀ ਕਰਨ ਵਾਲੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਨਿੰਦਾ ਕੀਤੀ ਹੈ ਅਤੇ ਸ਼ਾਹ ਤੋਂ ਆਪਣੇ ਬਿਆਨ ਨੂੰ ਵਾਪਸ ਲੈਣ ਅਤੇ ਦੇਸ਼ ਤੋਂ ਮੁਆਫੀ ਮੰਗਣ ਨੂੰ ਕਿਹਾ ਹੈ। ਮਮਤਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ, ''ਉਨ੍ਹਾਂ ਨੂੰ ਆਪਣੇ ਬਿਆਨ ਵਾਪਸ ਲੈਣਾ ਚਾਹੀਦਾ ਹੈ ਅਤੇ ਉਸ ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਹ ਬਦ-ਕਿਸਮਤੀ ਅਤੇ ਅਨੈਤਿਕ ਹੈ।'' ''ਗਾਂਧੀ ਜੀ ਰਾਸ਼ਟਰਪਿਤਾ ਹਨ ਅਤੇ ਦੁਨੀਆ ਦੇ ਆਦਰਸ਼ ਹਨ। ਕਿਸੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਕੁਝ ਵੀ ਕਹਿ ਸਕਦਾ ਹੈ ਕਿਉਂਕਿ ਉਹ ਸੱਤਾ 'ਚ ਹੈ।'' ਮੁੱਖ ਮੰਤਰੀ ਨੇ ਟਵੀਟ ਕੀਤਾ, ''ਅਸੀਂ ਜਦੋਂ ਜਨਤਕ ਜ਼ਿੰਦਗੀ 'ਚ ਆਪਣੇ ਦੇਸ਼ ਅਤੇ ਦੁਨੀਆ ਦੇ ਆਦਰਸ਼ਾਂ ਬਾਰੇ 'ਚ ਬੋਲਦੇ ਹਾਂ ਤਾਂ ਸਾਡੀ ਭਾਸ਼ਾ 'ਚ ਹਮੇਸ਼ਾ ਸਨਮਾਨ ਅਤੇ ਸੰਵੇਦਨਸ਼ੀਲਤਾ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸ਼ਾਹ ਨੇ ਸ਼ੁੱਕਰਵਾਰ ਨੂੰ ਰਾਏਪੁਰ 'ਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਗਾਂਧੀ ਜੀ ਨੂੰ, ''ਬਹੁਤ ਚਲਾਕ ਬਾਣੀਆ'' ਕਿਹਾ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਕਾਫੀ ਨਿੰਦਾ ਕਰ ਰਹੀਆਂ ਹਨ।