ਸ਼ਾਹ ਅਤੇ ਰਾਹੁਲ ਦੀ ਕੜਵਾਹਟ ਨਜ਼ਰ ਆਈ

03/12/2018 4:54:23 PM

ਨਵੀਂ ਦਿੱਲੀ— ਰਾਜਨੀਤੀ 'ਚ ਨੇਤਾਵਾਂ ਦਰਮਿਆਨ ਜ਼ੁਬਾਨੀ ਜੰਗ ਆਮ ਗੱਲ ਹੈ ਪਰ ਆਹਮਣੇ-ਸਾਹਮਣੇ ਆਉਣ 'ਤੇ ਆਮ ਤੌਰ 'ਤੇ ਉਹ ਇਕ-ਦੂਜੇ ਦਾ ਸਵਾਗਤ ਕਰਦੇ ਹਨ ਪਰ ਦੇਸ਼ ਦੇ 2 ਵੱਡੇ ਸਿਆਸੀ ਦਲਾਂ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਅਤੇ ਅਮਿਤ ਸ਼ਾਹ ਸੋਮਵਾਰ ਨੂੰ ਜਦੋਂ ਇਕ-ਦੂਜੇ ਦੇ ਕੋਲੋਂ ਲੰਘੇ ਤਾਂ ਇਨ੍ਹਾਂ ਦਰਮਿਆਨ ਦੀ ਕੜਵਾਹਟ ਸਾਫ਼ ਨਜ਼ਰ ਆਈ। ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਸ਼੍ਰੀ ਸ਼ਾਹ ਅਤੇ ਕਾਂਗਰਸ ਪ੍ਰਧਾਨ ਸ਼੍ਰੀ ਗਾਂਧੀ ਸੰਸਦ ਭਵਨ 'ਚ ਇਕ-ਦੂਜੇ ਦੇ ਸਾਹਮਣੇ ਤੋਂ ਲੰਘੇ ਪਰ ਦੋਵੇਂ ਇਕ-ਦੂਜੇ ਦਾ ਸਵਾਗਤ ਕੀਤੇ ਬਿਨਾਂ ਅੱਗੇ ਵਧ ਗਏ। ਜ਼ਿਕਰਯੋਗ ਹੈ ਕਿ ਵੱਖ-ਵੱਖ ਵਿਧਾਨ ਸਭਾ ਚੋਣਾਂ ਚੋਣਾਂ ਦੇ ਪ੍ਰਚਾਰ ਦੌਰਾਨ ਦੋਹਾਂ ਨੇਤਾਵਾਂ ਨੇ ਇਕ-ਦੂਜੇ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ ਸੀ। ਦੋਵੇਂ ਹੀ ਇਕ-ਦੂਜੇ ਦੇ ਦਲ ਦੀਆਂ ਕਮੀਆਂ ਨੂੰ ਲੈ ਕੇ ਲਗਾਤਾਰ ਹਮਲਾ ਕਰਦੇ ਰਹਿੰਦੇ ਹਨ।
ਸ਼੍ਰੀ ਸ਼ਾਹ ਅਤੇ ਸ਼੍ਰੀ ਗਾਂਧੀ ਜਦੋਂ ਇਕ-ਦੂਜੇ ਦੇ ਸਾਹਮਣੇ ਤੋਂ ਲੰਘੇ ਤਾਂ ਸੰਸਦ ਭਵਨ 'ਚ ਕਈ ਮੀਡੀਆ ਕਰਮਚਾਰੀ ਮੌਜੂਦ ਸਨ ਅਤੇ ਇਸ ਪੂਰੀ ਘਟਨਾ ਨੂੰ ਉਨ੍ਹਾਂ ਨੇ ਕੈਮਰੇ 'ਚ ਕੈਦ ਕਰ ਲਿਆ। ਸ਼੍ਰੀ ਗਾਂਧੀ ਸੰਸਦ ਭਵਨ ਤੋਂ ਬਾਹਰ ਨਿਕਲ ਰਹੇ ਸਨ ਅਤੇ ਸ਼੍ਰੀ ਸ਼ਾਹ ਭਵਨ ਦੇ ਅੰਦਰ ਪ੍ਰਵੇਸ਼ ਕਰ ਰਹੇ ਸਨ। ਦੋਵੇਂ ਜਦੋਂ ਇਕ-ਦੂਜੇ ਦਾ ਸਵਾਗਤ ਕੀਤੇ ਬਿਨਾਂ ਨਿਕਲ ਗਏ ਤਾਂ ਮੀਡੀਆ ਕਰਮਚਾਰੀ ਸ਼੍ਰੀ ਗਾਂਧੀ ਵੱਲ ਗੱਲ ਕਰਨ ਲਈ ਵਧੇ ਪਰ ਉਹ ਆਪਣੀ ਗੱਡੀ 'ਚ ਬੈਠ ਕੇ ਚੱਲੇ ਗਏ।