ਬੌਖਲਾਏ ਅੱਤਵਾਦੀ ਪੰਨੂ ਦੀ ਭੜਕਾਊ ਹਰਕਤ, ਦਿੱਲੀ 'ਚ ਹਾਈ ਅਲਰਟ ਜਾਰੀ

08/13/2020 5:39:55 PM

ਨਵੀਂ ਦਿੱਲੀ : ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ, ਕਿਉਂਕਿ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ 'ਤੇ ਖਾਲਿਸਤਾਨ ਦਾ ਝੰਡਾ ਫਹਿਰਾਉਣ ਵਾਲੇ ਨੂੰ 125,000 ਡਾਲਰ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਦੇ ਬਾਅਦ ਰਾਜਧਾਨੀ ਦਿੱਲੀ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤ 'ਚ ਜਾਇਡਸ ਕੈਡਿਲਾ ਨੇ ਸਭ ਤੋਂ ਸਸਤੀ ਕੋਰੋਨਾ ਦੀ ਦਵਾਈ ਕੀਤੀ ਲਾਂਚ

ਸਿੱਖ ਫਾਰ ਜਸਟੀਸ ਦੇ ਸੁਪ੍ਰੀਮੋ ਗੁਰਪਤਵੰਤ ਸਿੰਘ ਪੰਨੂ ਨੇ ਇਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ 15 ਅਗਸ‍ਤ ਸਿੱਖਾਂ ਲਈ ਆਜ਼ਾਦੀ ਦਿਵਸ ਨਹੀਂ ਹੈ । ਉਸ ਨੇ ਕਿਹਾ ਕਿ‍ ਇਹ ਉਨ੍ਹਾਂ ਨੂੰ 1947 ਵਿਚ ਵੰਡ ਦੇ ਸਮੇਂ ਹੋਈ ਤਰਾਸਦੀ ਦੀ ਯਾਦ ਦਿਵਾਉਂਦਾ ਹੈ। ਉਸ ਨੇ ਕਿਹਾ ਸਾਡੇ ਲਈ ਕੁੱਝ ਵੀ ਨਹੀਂ ਬਦਲਿਆ ਹੈ। ਬਦਲੇ ਹਨ ਤਾਂ ਸਿਰਫ਼ ਸ਼ਾਸਕ। ਅਸੀ ਅਜੇ ਵੀ ਭਾਰਤੀ ਸੰਵਿਧਾਨ ਵਿਚ ਹਿੰਦੂ ਦੇ ਰੂਪ ਵਿਚ ਦਰਜ ਹਾਂ ਅਤੇ ਪੰਜਾਬ ਦੇ ਸੰਸਾਧਨਾਂ ਦਾ ਇਸ‍ਤੇਮਾਲ ਅਣਉਚਿਤ ਤਰੀਕੇ ਨਾਲ ਹੋਰ ਸੂਬਿਆਂ ਲਈ ਕੀਤਾ ਜਾ ਰਿਹਾ ਹੈ। ਸਾਨੂੰ ਅਸਲ ਆਜ਼ਾਦੀ ਚਾਹੀਦੀ ਹੈ।'

ਇਹ ਵੀ ਪੜ੍ਹੋ: ਸਸਤਾ ਹੋਇਆ ਸੋਨਾ, ਕੀਮਤਾਂ 'ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਚਾਂਦੀ ਵੀ ਡਿੱਗੀ

ਖਾਲਿਸਤਾਨ ਸਮਰਥਕ ਸਮੂਹ ਨੇ ਪਿਛਲੇ ਮਹੀਨੇ ਘੋਸ਼ਣਾ ਕੀਤੀ ਸੀ ਕਿ ਉਸ ਨੇ 15 ਅਗਸਤ ਨੂੰ ਅਮਰੀਕਾ, ਬ੍ਰਿਟੇਨ, ਕੈਨੇਡਾ, ਇਟਲੀ, ਜਰਮਨੀ, ਫ਼ਰਾਂਸ, ਆਸਟਰੇਲੀਆ ਅਤੇ ਨਿਊਜੀਲੈਂਡ ਵਿਚ ਭਾਰਤੀ ਦੂਤਾਵਾਸਾਂ ਦੇ ਸਾਹਮਣੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਆਪਣੇ ਵੱਖਵਾਦੀ ਏਜੰਡੇ 'ਰੈਫਰੈਂਡਮ 2020' ਲਈ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਉਣ ਦੀ ਯੋਜਨਾ ਬਣਾਈ ਹੈ। ਭਾਰਤੀ ਗ੍ਰਹਿ ਮੰਤਰਾਲੇ ਨੇ ਇਸ ਸੰਗਠਨ 'ਤੇ ਸਾਲ 2019 ਵਿਚ ਪਾਬੰਦੀ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ: ਰੂਸੀ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਹੋਰ ਸੱਚਾਈ ਆਈ ਸਾਹਮਣੇ, ਮਿਲੇ ਕਈ ਸਾਈਡ ਇਫੈਕਟ

ਦੱਸਣਯੋਗ ਹੈ ਕਿ ਆਜ਼ਾਦੀ ਦਿਵਸ ਮੌਕੇ 45,000 ਤੋਂ ਜ਼ਿਆਦਾ ਸੁਰੱਖਿਆ ਕਰਮੀ ਪਹਿਰਾ ਦੇਣਗੇ। ਇਸ ਦੇ ਇਲਾਵਾ ਲਾਲ ਕਿਲੇ ਦੇ ਚਾਰੇ ਪਾਸੇ 5 ਕਿਲੋਮੀਟਰ ਦੇ ਘੇਰੇ ਵਿਚ ਉੱਚੀਆਂ ਇਮਾਰਤਾਂ 'ਤੇ 2,000 ਤੋਂ ਜ਼ਿਆਦਾ ਸਨਾਈਪਰਸ ਦੀ ਨਿਯੁਕਤੀ ਕੀਤੀ ਜਾਵੇਗੀ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਅੱਤਵਾਦ ਪੈਦਾ ਕਰਣ ਲਈ ਐੱਸ.ਐੱਫ.ਜੇ. ਵੱਲੋਂ ਕੀਤੀ ਗਈ ਇਕ ਕੋਸ਼ਿਸ਼ ਹੈ। ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੱਕੀਆਂ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ: 6 ਦਿਨ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਦੀ ਸੀ 'ਆਇਆ', ਵੀਡੀਓ ਦੇਖ ਰੋਣ ਲੱਗੇ ਮਾਪੇ

cherry

This news is Content Editor cherry