ਕੁੱਤੇ ਨੂੰ ਪਾਲਣ ਨਾਲ ਹੋ ਰਿਹੈ ਗੰਭੀਰ ਇਨਫੈਕਸ਼ਨ, ਐਂਟੀਬਾਇਓਟਿਕਸ ਵੀ ਬੇਅਸਰ

12/19/2019 10:57:07 PM

ਨਵੀਂ ਦਿੱਲੀ - ਡਾਗੀ, ਕੈਟ ਜਾਂ ਦੂਸਰਿਆ ਪਾਲਤੂ ਨੂੰ ਪਾਲਣਾ ਜਿਆਦਾਤਰ ਲੋਕਾਂ ਦਾ ਸ਼ੌਕ ਹੁੰਦਾ ਹੈ। ਕਈ ਸਟੱਡੀਜ਼ ’ਚ ਇਹ ਗਲ ਸਾਬਤ ਹੋ ਚੁੱਕੀ ਹੈ ਕਿ ਘਰ ’ਚ ਕਿਸੇ ਪਾਲਤੂੂ ਨੂੰ ਪਾਲਣਾ ਤੁਹਾਡੇ ਤਨਾਅ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਜਦੋ ਤੁਸੀ ਤਨਾਅ ’ਚ ਹੋ ਤਾਂ ਸਿਰਫ 10 ਮਿੰਟ ਦੇ ਲਈ ਆਪਣੇ ਪਾਲਤੂ ਦੇ ਨਾਲ ਖੇਡੋ ਜਾ ਸਮਾ ਬਿਤਾਓ, ਤੁਹਾਡਾ ਤਨਾਅ ਕਾਫੀ ਹਦ ਤਕ ਘੱਟ ਹੋ ਜਾਵੇਗਾ।

ਐਂਟੀਬਾਇਓਟਿਕਸ ਵੀ ਬੇਅਸਰ

ਹਾਲ ਹੀ ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰਵੈਂਸ਼ਨ (ਸੀ.ਡੀ.ਸੀ.) ਵਲੋਂ ਜਾਰੀ ਕੀਤੇ ਗਏ ਇਨਵੈਸਟੀਗੇਸ਼ਨ ’ਚ ਇਹ ਗਲ ਕਹੀ ਗਈ ਹੈ ਕਿ ਘਰ ’ਚ ਪਾਲਤੂ ਪਾਲਣਾ ਤੁਹਾਨੂੰ ਅਜਿਹੇ ਇਨਫੈਕਸ਼ਨ ਦਾ ਸ਼ਿਕਾਰ ਬਣ ਸਕਦਾ ਹੈ, ਜਿਨ੍ਹਾਂ ’ਤੇ ਐਂਟੀਬਾਇਓਟਿਕਸ ਵੀ ਬੇਅਸਰ ਸਾਬਤ ਹੁੰਦੀ ਹੈ।

ਪਪੀ ਨਾਲ ਹੋ ਸਕਦਾ ਹੈ ਐਂਟੀਬਾਇਓਟਿਕਸ-ਰਸਿਸਟੈਂਟ ਇਨਫੈਕਸ਼ਨ

ਸੀ.ਡੀ.ਸੀ. ਅਨੁਸਾਰ ਅਜਿਹੇ 30 ਲੋਕਾਂ ਦੀ ਪਛਾਣ ਕੀਤੀ ਗਈ ਹੋ ਜੋ ਖਾਸ ਤਰ੍ਹਾਂ ਦੇ ਬੈਕਟੀਰੀਅਲ ਇਨਫੈਕਸ਼ਨ ਨਾਲ ਪੀੜਤ ਹਨ ਅਤੇ ਇਨ੍ਹਾਂ ’ਤੇ ਜਿਆਦਾਤਰ ਐਂਟੀਬਾਇਓਟਿਕਸ ਬੇਅਸਰ ਸਾਬਤ ਹੋ ਰਹੀ ਹੈ। ਇਨ੍ਹਾਂ ਲੋਕਾਂ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਪਾਲਤੂ ਜਾਨਵਰਾਂ ਦੇ ਟਚ ’ਚ ਸਨ, ਖਾਸ ਤੌਰ ’ਤੇ ਉਨ੍ਹਾਂ ਪਾਲਤੂਆਂ ਤੋਂ ਜਿਨ੍ਹਾਂ ਨੂੰ ਪੈਟ ਸਟੋਰ ਤੋਂ ਲਿਆਇਆ ਗਿਆ ਹੋਵੇ।

ਕੈਪਿਲੋਬਾਕਟੀਰਅਲ ਸਟਰੇਨ ’ਤੇ ਦਵਾਈਆਂ ਬੇਅਸਰ

ਇਸ ਇਨਫੈਕਸ਼ਨ ਜਾ ਸਟ੍ਰੇਨ ਨੂੰ ਕੈਪਿਲੋਬਾਕਟੀਰਅਲ ਜੇਜੁਨੀ ਕਿਹਾ ਜਾਂਦਾ ਹੈ। ਕੁਝ ਦੂਸਰੇ ਰੇਅਰ ਕੈਪਿਲੋਬੈਕਟਰ ਦੇ ਉਲਟ, ਜੋ ਆਮਤੌਰ ’ਤੇ ਕੱਚੇ ਜਾ ਅੱਧਪੱਕੇ ਮੁਰਗੇ ਦਾ ਮੀਟ ਖਾਣ ਨਾਲ ਹੁੰਦਾ ਹੈ ਜਾ ਅਜਿਹੇ ਹੀ ਦੂਜੇ ਖਾਦ ਪਦਾਰਥਾਂ ਦੇ ਕਾਰਨ ਹੁੰਦੇ ਹਨ। ਇਨ੍ਹਾਂ ’ਤੇ ਐਂਟੀਬਾਇਓਟਿਕਸ ਬੇਅਸਰ ਸਾਬਿਤ ਹੁੰਦੀ ਹੈ ਜਾ ਆਪਣੀ ਸਮਰਥਾ ਅਨੁਸਾਰ ਕਮ ਨਹੀ ਕਰਦੀ ਹੈ।

ਵੱਧ ਰਹੇ ਹਨ ਅਜਿਹੇ ਕੇਸ

ਇਸ ਸਾਲ ਨਵੰਬਰ ’ਚ 2 ਵੱਖ-ਵੱਖ ਰਿਪੋਰਟਾਂ ’ਚ ਸੀ.ਡੀ.ਸੀ. ਦੇ ਵਲੋਂ ਇਹ ਗਲ ਕਹੀ ਗਈ ਕਿ ਐਂਟੀਬਾਇਓਟਿਕ ਰਜਿਸਟਡ ਇਨਫੈਕਸ਼ਨ ਦੇ ਕਾਰਣ ਮਰਨ ਵਾਲ ਲੋਕਾਂ ਦੀ ਗਿਣਤੀ ’ਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਇਨ੍ਹਾਂ ਇਨਫੈਕਸ਼ਨਾਂ ਦਾ ਕਾਰਨ ਸੁਪਰਬਗਸ ਨੂੰ ਮੰਨਿਆ ਜਾਂਦਾ ਰਿਹਾ ਹੈ।

ਮੁੰਹ ਦੇ ਰਾਹੀ ਇਨਫੈਕਸ਼ਨ

ਖੋਜਕਾਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਪਾਲਤੂ ਕੈਮਪਾਈਲੋਬੈਕਟਰ ਇਨਫੈਕਸ਼ਨ ਦਾ ਸ਼ਿਕਾਰ ਹੈ ਤਾਂ ਇਹ ਬੈਕਟੀਰੀਆ ਉਨ੍ਹਾਂ ਦੇ ਫਰ ਦੇ ਨਾਲ ਘਰਦੀ ਹਵਾ ’ਚ ਆਪਣੀ ਥਾਂ ਬਣਾ ਲੈਂਦਾ ਹੈ। ਇਸ ਤਰ੍ਹਾਂ ਮੁੰਹ ਅਤੇ ਸਾਹ ਦੇ ਰਾਹੀ ਇਨਸਾਨ ਦੇ ਸਰੀਰ ’ਚ ਦਾਖਲ ਹੋ ਜਾਂਦਾ ਹੈ।

Khushdeep Jassi

This news is Content Editor Khushdeep Jassi