ਕਾਂਗਰਸ ਦੇ ਸੀਨੀਅਰ ਨੇਤਾ ਐਨ.ਡੀ. ਤਿਵਾਰੀ ਆਪਣੇ ਪੁੱਤਰ ਸਮੇਤ ਭਾਜਪਾ ''ਚ ਹੋਏ ਸ਼ਾਮਲ

01/18/2017 2:09:53 PM

ਨਵੀਂ ਦਿੱਲੀ/ ਦੇਹਰਾਦੂਨ—ਦੇਸ਼ ''ਚ ਚੋਣ ਹਲਚਲ ਦੇ ''ਚ ਉਤਰਾਖੰਡ ਤੋਂ ਭਾਜਪਾ ਦੇ ਲਈ ਇਕ ਖੁਸ਼ਖਬਰੀ ਹੈ। ਵਿਸ਼ੇਸ਼ ਨੇਤਾ ਅਤੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਦੱਤ ਤਿਵਾਰੀ ਭਾਜਪਾ ''ਚ ਸ਼ਾਮਲ ਹੋ ਗਏ। ਉਨ੍ਹਾਂ ਦੇ ਪੁੱਤਰ ਰੋਹਿਤ ਸ਼ੇਖਰ ਨੇ ਵੀ ਉਨ੍ਹਾਂ ਦੇ ਨਾਲ ਭਾਜਪਾ ਦੀ ਮੈਂਬਰਸ਼ਿਪਤਾ ਲਈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਘਰ ''ਤੇ ਦੋਵਾਂ ਨੇ ਬੁੱਧਵਾਰ ਨੂੰ ਭਾਜਪਾ ਦੀ ਮੈਂਬਰਸ਼ਿਪਤਾ ਲਈ। 91 ਸਾਲ ਦੇ ਐਨ.ਡੀ.ਤਿਵਾਰੀ ਤਿੰਨ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 2002 ''ਚ ਉਤਰਾਖੰਡ ਸੂਬਾ ਬਣਨ ਦੇ ਬਾਅਦ ਉਹ 2002 ਤੋਂ 2007 ਤੱਕ ਇਸ ਸੂਬੇ ਦੇ ਵੀ ਮੁੱਖ ਮੰਤਰੀ ਰਹੇ। 2007 ਤੋਂ 2009 ਤੱਕ ਆਂਧਰਾ ਪ੍ਰਦੇਸ਼ ਦੇ ਰਾਜਪਾਲ ਅਹੁਦੇ ''ਤੇ ਸੀ। 2009 ''ਚ ਇਕ ਸੈਕਸ ਸਕੈਂਡਲ ''ਚ ਨਾਂ ਆਉਣ ''ਤੇ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ। 

ਐਨ.ਡੀ. ਤਿਵਾਰੀ ਰੋਹਿਤ ਸ਼ੇਖਰ ਨੂੰ ਉਤਰਾਖੰਡ ਤੋਂ ਭਾਜਪਾ ਦੀ ਟਿਕਟ ਦਵਾਉਣਾ ਚਾਹੁੰਦੇ ਹਨ, ਜਿਹੜੀ ਸੀਟ ਤੋਂ ਉਹ ਰੋਹਿਤ ਨੂੰ ਖੜ੍ਹਾ ਕਰਨਾ ਚਾਹੁੰਦੇ ਹਨ ਉਸ ਦੇ ਬਾਰੇ ''ਚ ਉਹ ਪਹਿਲੇ ਹੀ ਫੈਸਲਾ ਕਰ ਚੁੱਕੇ ਹਨ। ਇਸ ਸੰਬੰਧ ''ਚ ਭਾਜਪਾ ਨਾਲ ਸੰਪਰਕ ''ਚ ਸੀ। ਭਾਜਪਾ ਨੇ ਵੀ ਹੁਣ ਤੱਕ ਇੱਥੋਂ ਤੋਂ ਆਪਣਾ ਉਮੀਦਵਾਰ ਘੋਸ਼ਿਤ ਨਹੀਂ ਕੀਤਾ ਹੈ। 

ਹੁਣ ਐਨ.ਡੀ.ਤਿਵਾਰੀ ਅਤੇ ਉਨ੍ਹਾਂ ਦੇ ਪੁੱਤਰ ਦੇ ਭਾਜਪਾ ''ਚ ਸ਼ਾਮਲ ਹੋਣ ਨਾਲ ਸੰਭਾਵਨਾ ਹੈ ਕਿ ਭਾਜਪਾ ਰੋਹਿਤ ਨੂੰ ਟਿਕਟ ਦੇ ਦਵੇ। ਇਸ ਤੋਂ ਪਹਿਲਾਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਯਸ਼ਪਾਲ ਆਰੀਆ ਅਤੇ ਸਾਬਕਾ ਮੁੱਖ ਮੰਤਰੀ ਵਿਜੈ ਬਹੁਗੁਣਾ ਭਾਜਪਾ ''ਚ ਸ਼ਾਮਲ ਹੋ ਚੁੱਕੇ ਹਨ।