ਸੈਲਫੀ ਲੈਣ ਦੇ ਚੱਕਰ ''ਚ ਵਹਿ ਗਿਆ ਵਿਅਕਤੀ, ਦੋਸਤਾਂ ਨੇ ਇਸ ਤਰ੍ਹਾਂ ਬਚਾਈ ਜਾਨ

09/04/2017 1:59:28 PM

ਝਾਰਖੰਡ— ਮਸਾਨਜੋਰ ਡੈਮ 'ਚ ਸੋਮਵਾਰ ਨੂੰ ਸੈਲਫੀ ਲੈਣ ਦੇ ਚੱਕਰ 'ਚ ਇਕ ਵਿਅਕਤੀ ਦੀ ਜਾਨ ਬਚ ਗਈ। ਕੁਝ ਦੋਸਤ ਗਰੁੱਪ ਬਣਾ ਕੇ ਮਸਾਨਜੋਰ ਡੈਮ ਘੁੰਮਣ ਪੁੱਜੇ ਸਨ। ਪਾਣੀ ਦਾ ਪੱਧਰ ਬਹੁਤ ਵਧ ਜਾਂਣ ਕਾਰਨ ਡੈਮ ਦਾ ਗੇਟ ਖੋਲ੍ਹਿਆ ਗਿਆ ਸੀ, ਜਿੱਥੇ ਪਾਣੀ ਦਾ ਵਹਾਅ ਤੇਜ਼ ਰਫਤਾਰ 'ਚ ਨਿਕਲ ਰਿਹਾ ਸੀ, ਠੀਕ ਉਸ ਦੀ ਜਗ੍ਹਾ ਦੋ ਵਿਅਕਤੀ ਸੈਲਫੀ ਲੈਣ ਪੁੱਜੇ। ਦੇਖਦੇ ਹੀ ਦੇਖਦੇ ਇਕ ਵਿਅਕਤੀ ਵਹਿਣ ਲੱਗਾ ਪਰ ਦੂਜੇ ਵਿਅਕਤੀ ਨੇ ਤੁੰਰਤ ਬਚਾ ਲਿਆ।


ਡੈਮ 'ਚ ਪਾਣੀ ਇੰਨੀ ਦਿਨੋਂ ਜ਼ਿਆਦਾ ਹੈ ਅਤੇ ਇਹ ਵਿਅਕਤੀ ਪਾਣੀ 'ਚ ਮੌਜ਼-ਮਸਤੀ ਕਰ ਰਹੇ ਸਨ। ਇਸ ਵਿਚਕਾਰ ਸਾਰੇ ਦੋਸਤਾਂ ਨਾਲ ਇਕ ਵਿਅਕਤੀ ਨੇ ਮੋਬਾਇਲ ਕੈਮਰਾ ਕੱਢ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਇਸੀ ਦੌਰਾਨ ਪਾਣੀ ਦੇ ਤੇਜ਼ ਵਹਾਅ 'ਚ ਉਹ ਵਹਿ ਗਿਆ। ਦੋਸਤਾਂ ਨੇ ਬਹੁਤ ਮੁਸ਼ਕਲ ਨਾਲ ਉਸ ਨੂੰ ਬਚਾਇਆ। ਬਾਰਸ਼ ਕਾਰਨ ਇੰਨੀ ਦਿਨੋਂ ਮਸਾਨਜੋਰ ਡੈਮ 'ਚ ਪਾਣੀ ਜ਼ਿਆਦਾ ਹੈ। ਇਸ ਕਾਰਨ ਇੱਥੇ ਅਲਰਟ ਤੱਕ ਜਾਰੀ ਕਰ ਦਿੱਤਾ ਗਿਆ ਹੈ। ਜਿੱਥੇ ਵਹਿਣ ਵਾਲਹ ਮਯੂਰਾਸ਼ੀ ਨਦੀ ਦੇ ਜਲ ਪੱਧਰ 'ਚ ਬਹੁਤ ਵਾਧਾ ਹੋਣ ਕਾਰਨ ਨਦੀ 'ਚ ਬਣੇ ਮਸਾਨਜੋਰ ਡੈਮ 'ਚ ਪਾਣੀ ਖਤਰ ਦੇ ਨਿਸ਼ਾਨ 'ਤੇ ਪੁੱਜ ਗਿਆ ਹੈ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਵਿਅਕਤੀ ਨੂੰ ਬਚਾਉਣ ਦੇ ਬਾਅਦ ਲੋਕ ਡੈਮ ਤੋਂ ਬਾਹਰ ਆ ਗÂੈ। ਸੈਲਫੀ ਲੈਣ ਦੇ ਚੱਕਰ 'ਚ ਹੋਈ ਇਹ ਘਟਨਾ ਤੋਂ ਲੋਕਾਂ ਨੂੰ ਸਿੱਖਿਆ ਮਿਲ ਗਈ। ਇਹ ਡੈਮ ਝਾਰਖੰਡ ਦੀ ਉਪ-ਰਾਜਧਾਨੀ ਦੁਮਕਾ ਤੋਂ 31 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਡੈਮ ਦਾ ਨਿਰਮਾਣ ਮਯੂਰਾਸ਼ੀ ਨਦੀ 'ਤੇ ਕੀਤਾ ਗਿਆ ਹੈ।