ਚੰਦਰਯਾਨ-2 'ਤੇ ਸਹਿਵਾਗ ਦਾ ਆਇਆ ਟਵੀਟ, ਬੋਲੇ- ਇਸਰੋ ਉਹ ਹੈ, ਜਿੱਥੇ ਮੁਸ਼ਕਿਲਾਂ ਸ਼ਰਮਿੰਦਾ ਹਨ

09/07/2019 11:37:38 AM

ਸਪੋਰਟਸ ਡੈਸਕ : ਚੰਦਰਯਾਨ-2 ਦੇ ਲੈਂਡਰ 'ਵਿਕ੍ਰਮ ਦਾ ਬੀਤੀ ਰਾਤ ਚੰਨ 'ਤੇ ਉਤਰਦੇ ਸਮੇਂ ਧਰਤੀ ਸਥਿਤ ਕੰਟਰੋਲ ਕੇਂਦਰ ਨਾਲ ਸੰਪਰਕ ਟੁੱਟ ਗਿਆ। ਸੰਪਰਕ ਤਦ ਟੁੱਟਿਆ ਜਦੋਂ ਲੈਂਡਰ ਚੰਨ ਦੀ ਸਤਿਹ ਤੋਂ 2.1 ਕਿਲੋਮੀਟਰ ਦੀ ਉਚਾਈ 'ਤੇ ਸੀ। ਅਜਿਹੇ 'ਚ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਅਤੇ ਸਾਂਸਦ ਗੌਤਮ ਗੰਭੀਰ ਤੋਂ ਲੈ ਕੇ ਕਈ ਦਿੱਗਜ ਖਿਡਾਰੀਆਂ ਨੇ ਇਸਰੋ ਦੇ ਕੰਮ ਦੀ ਰੱਜ ਕੇ ਸ਼ਲਾਘਾ ਕੀਤੀ।

ਸਹਿਵਾਗ ਨੇ ਟਵੀਟ ਕਰਦੇ ਹੋਏ ਲਿਖਿਆ ਹੈ- ਸੁਪਨਾ ਅਧੂਰਾ ਰਿਹਾ ਪਰ ਹੌਂਸਲਾ ਜ਼ਿੰਦਾ ਹੈ, ਇਸਰੋ ਉਹ ਹੈ, ਜਿੱਥੇ ਮੁਸ਼ਕਿਲਾਂ ਸ਼ਰਮਿੰਦਾ ਹਨ... ਅਸੀਂ ਹੋਵਾਂਗੇ ਕਾਮਯਾਬ

ਸਹਿਵਾਗ ਤੋਂ ਇਲਾਵਾ ਸਾਬਕਾ ਭਾਰਤੀ ਕ੍ਰਿਕਟਰ ਅਤੇ ਕੁਮੈਂਟੇਟਰ ਆਕਾਸ਼ ਚੋਪੜਾ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿੱਖਿਆ- ਔਸਤ ਲੋਕਾਂ ਦੀਆਂ ਇੱਛਾਵਾਂ ਅਤੇ ਉਮੀਦਾਂ ਹੁੰਦੀਆਂ ਹਨ। ਆਤਮਵਿਸ਼ਵਾਸੀ ਲੋਕਾਂ ਕੋਲ ਟੀਚੇ ਅਤੇ ਯੋਜਨਾਵਾਂ ਹੁੰਦੀਆਂ ਹਨ। ਸਾਨੂੰ ਤੁਹਾਡੇ 'ਤੇ ਮਾਣ ਹੈ ਇਸਰੋ । ਜੈ ਹਿੰਦ.....

ਕੁਮੈਂਟੇਟਰ ਹਰਸ਼ਾ ਭੋਗਲੇ ਨੇ ਵੀ ਇਸਰੋ ਦੀ ਹੌਂਸਲਾਅਫਜ਼ਾਈ ਲਈ ਟਵੀਟ ਕੀਤਾ ਹੈ।

ਟੀਮ ਇੰਡੀਆ ਦੇ ਗਬਰ ਕਹੇ ਜਾਣ ਵਾਲੇ ਸ਼ਿਖਰ ਧਵਨ ਨੇ ਟਵੀਟ ਕੀਤਾ, ਇਸਰੋ ਟੀਮ 'ਤੇ ਸਾਨੂੰ ਮਾਣ ਹੈ। ਤੁਸੀਂ ਕਾਫ਼ੀ ਔਖੀ ਮਿਹਨਤ ਕੀਤੀ। ਤੁਸੀਂ ਕੁਝ ਹਾਰੇ ਨਹੀਂ ਸਗੋਂ ਨਵੀਂ ਉਚਾਈ 'ਤੇ ਗਏ ਹੋ। ਸੁਪਨਿਆਂ ਨੂੰ ਜਿੰਦਾ ਰੱਖੋ।
 

ਪੰਤ ਨੇ ਕਿਹਾ ਅਸਫਲਤਾ ਕੁਝ ਨਹੀਂ ਹੁੰਦੀ
ਰਿਸ਼ਭ ਪੰਤ ਨੇ ਟਵੀਟ ਕਰਦੇ ਹੋਏ ਲਿਖਿਆ ਹੈ- ਅਸਫਲਤਾ ਵਰਗੀ ਕੋਈ ਚੀਜ ਨਹੀਂ ਹੁੰਦੀ। ਇੱਥੋਂ ਸਿਰਫ ਉਪਰ ਦੀ ਵੱਲ ਅਤੇ ਅੱਗੇ ਦੀ ਵੱਲ... ਸਾਨੂੰ ਤੁਹਾਡੇ 'ਤੇ ਮਾਣ ਹੈ ਇਸਰੋ। ਅਸੀਂ ਤੁਹਾਡੇ ਡੈਡੀਕੇਸ਼ਨ ਅਤੇ ਸਖਤ ਮਿਹਨਤ ਨੂੰ ਸਲਾਮ ਕਰਦੇ ਹਾਂ। ਜੈ ਹਿੰਦ...।