ਯੂ. ਪੀ. ਦੀ ਏ. ਟੀ. ਐੱਸ. ਨੇ ਸੀਮਾ ਹੈਦਰ ਤੇ ਸਚਿਨ ਤੋਂ ਕੀਤੀ 8 ਘੰਟੇ ਪੁੱਛਗਿੱਛ

07/18/2023 12:45:41 PM

ਨੋਇਡਾ, (ਇੰਟ.)- ਪਾਕਿਸਤਾਨੀ ਔਰਤ ਸੀਮਾ ਹੈਦਰ ਨੂੰ ਸੋਮਵਾਰ ਨੂੰ ਏ. ਟੀ. ਐੱਸ. ਆਪਣੇ ਨਾਲ ਲੈ ਗਈ। ਸਚਿਨ ਨੂੰ ਵੀ ਪੁੱਛਗਿੱਛ ਲਈ ਏ. ਟੀ. ਐੱਸ. ਨਾਲ ਲੈ ਗਈ। ਸੀਮਾ ਤੋਂ ਏ. ਟੀ. ਐੱਸ. ਹਾਈਟੈੱਕ ਤਕਨੀਕ ਰਾਹੀਂ ਪੁੱਛਗਿੱਛ ਕਰੇਗੀ। ਸੀਮਾ ’ਤੇ ਆਈ. ਐੱਸ. ਆਈ. ਏਜੰਟ ਹੋਣ ਦੇ ਸ਼ੱਕ ’ਚ ਪੁਲਸ ਮੁਲਾਜ਼ਮਾਂ ਨੇ ਪਹਿਲਾਂ ਗਲੀ ਦੇ ਦੋਵਾਂ ਪਾਸੇ ਦਾ ਰਸਤਾ ਰੋਕਿਆ ਅਤੇ ਉਸ ਤੋਂ ਬਾਅਦ ਸੀਮਾ ਹੈਦਰ ਨੂੰ ਬਾਹਰ ਕੱਢ ਕੇ ਲੈ ਕੇ ਗਏ। ਉੱਥੇ ਹੀ ਘਰ ਦੇ ਲੋਕ ਦਰਵਾਜਾ ਬੰਦ ਕਰ ਕੇ ਅੰਦਰ ਹਨ। ਪਾਕਿਸਤਾਨ ਦੇ ਕਰਾਚੀ ਤੋਂ ਨੇਪਾਲ ਦੇ ਰਸਤੇ ਨੋਇਡਾ ਪੁੱਜਣ ਵਾਲੀ ਸੀਮਾ ਹੈਦਰ ’ਤੇ ਆਈ. ਐੱਸ. ਆਈ. ਦਾ ਏਜੰਟ ਹੋਣ ਦਾ ਸ਼ੱਕ ਹੈ। ਪੁਲਸ ਟੀਮ ਅਤੇ ਸੁਰੱਖਿਆ ਏਜੰਸੀਆਂ ਸੀਮਾ ਹੈਦਰ ਦੇ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹਨ। 

ਹਾਲ ਹੀ ’ਚ ਪਾਕਿਸਤਾਨੀ ਜਾਸੂਸ ਹੋਣ ਦੇ ਸ਼ੱਕ ’ਚ ਸੀਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਸੀਮਾ 3 ਦੇਸ਼ਾਂ ਦੀ ਸਰਹੱਦ ਪਾਰ ਕਰ ਕੇ ਭਾਰਤ ਪਹੁੰਚੀ ਸੀ। ਦੋਵਾਂ ਵਿਚਾਲੇ ਆਨਲਾਈਨ ਗੇਮ ਪਬਜੀ ਖੇਡਦੇ-ਖੇਡਦੇ ਪਿਆਰ ਹੋ ਗਿਆ ਸੀ।

Rakesh

This news is Content Editor Rakesh