ਸੀਮਾ ਹੈਦਰ ਨੂੰ ਨਹੀਂ ਭੇਜਿਆ ਜਾਵੇਗਾ ਪਾਕਿਸਤਾਨ!

07/21/2023 12:42:25 PM

ਲਖਨਊ/ਨੋਇਡਾ, (ਇੰਟ.)- ਪਾਕਿਸਤਾਨ ਤੋਂ ਗ੍ਰੇਟਰ ਨੋਇਡਾ ਗ਼ੈਰ-ਕਾਨੂੰਨੀ ਤਰੀਕੇ ਨਾਲ ਆਈ ਸੀਮਾ ਹੈਦਰ ਮਾਮਲੇ ਦੀ ਜਾਂਚ ਯੂ. ਪੀ. ਏ. ਟੀ. ਐੱਸ. ਨੇ ਪੂਰੀ ਕਰ ਲਈ ਹੈ। ਜਾਂਚ ’ਚ ਹੁਣ ਤੱਕ ਕੋਈ ਵੀ ਪਾਕਿਸਤਾਨੀ ਜਾਸੂਸ ਦਾ ਐਂਗਲ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਸੀਮਾ ਹੈਦਰ ਅਤੇ ਉਸ ਦੇ ਪ੍ਰੇਮੀ ਸਚਿਨ ਕੋਲੋਂ 3 ਫਰਜ਼ੀ ਆਧਾਰ ਕਾਰਡ ਬਰਾਮਦ ਕੀਤੇ ਗਏ ਹਨ। ਯੂ. ਪੀ. ਏ. ਟੀ. ਐੱਸ. ਸੂਤਰਾਂ ਨੇ ਦੱਸਿਆ ਕਿ ਸੀਮਾ ਹੈਦਰ ਨੂੰ ਪਾਕਿਸਤਾਨ ਅਜੇ ਨਹੀਂ ਭੇਜਿਆ ਜਾਵੇਗਾ। ਆਈ. ਬੀ., ਰਾਅ ਏਜੰਸੀਆਂ ਲਗਾਤਾਰ ਸੰਪਰਕ ’ਚ ਹਨ। 4 ਜੁਲਾਈ ਨੂੰ ਦਰਜ ਕੀਤੀ ਐੱਫ. ਆਈ. ਆਰ. ’ਚ ਹੁਣ ਕਈ ਧਾਰਾਵਾਂ ਵਧਾਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ- ਮੀਂਹ ਨਾਲ ਭਰੇ ਟੋਏ 'ਚ ਨਹਾਉਣ ਗਏ 5 ਬੱਚਿਆਂ ਦੀ ਡੁੱਬਣ ਕਾਰਨ ਮੌਤ, ਪਿੰਡ 'ਚ ਪਸਰਿਆ ਸੋਗ

ਯੂ. ਪੀ. ਏ. ਟੀ. ਐੱਸ. ਨੇ ਦੱਸਿਆ ਕਿ ਸੀਮਾ ਗੁਲਾਮ ਹੈਦਰ ਅਤੇ ਸਚਿਨ ਮੀਣਾ ਪੁੱਤਰ ਨੇਤਰਪਾਲ ਨਿਵਾਸੀ ਕਸਬਾ ਅਤੇ ਥਾਣਾ ਰਬੂਪੁਰਾ, ਜ਼ਿਲਾ ਗੌਤਮਬੁੱਧਨਗਰ ਸਾਲ 2020 ’ਚ ਪਬਜੀ ਆਨਲਾਈਨ ਗੇਮ ਦੇ ਮਾਧਿਅਮ ਨਾਲ ਸੰਪਰਕ ’ਚ ਆਏ ਸਨ, ਦੋਵਾਂ ਵਿਚਾਲੇ ਪਬਜੀ ਗੇਮ ਜ਼ਰੀਏ ਨਜ਼ਦੀਕੀਆਂ ਵਧੀਆਂ ਅਤੇ ਦੋਵੇਂ ਇਕ-ਦੂਜੇ ਦਾ ਨੰਬਰ ਆਪਸ ’ਚ ਸ਼ੇਅਰ ਕਰ ਕੇ ਵਟਸਐਪ ’ਤੇ ਗੱਲਬਾਤ ਕਰਨ ਲੱਗੇ ਸਨ।

ਇਹ ਵੀ ਪੜ੍ਹੋ- 19 ਦਿਨਾਂ ’ਚ ਹੀ 3 ਲੱਖ ਸ਼ਰਧਾਲੂਆਂ ਨੇ ਪਵਿੱਤਰ ਹਿਮਲਿੰਗ ਦੇ ਦਰਸ਼ਨ ਕਰ ਕੇ ਬਣਾਇਆ ਨਵਾਂ ਰਿਕਾਰਡ

ਵਿਦੇਸ਼ ਮੰਤਰਾਲਾ ਨੇ ਕਿਹਾ- ਮਾਮਲੇ ’ਚ ਜਾਂਚ ਜਾਰੀ

ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਨਾਲ ਜੁਡ਼ੇ ਮਾਮਲੇ ’ਚ ਜਾਂਚ ਚੱਲ ਰਹੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਨੂੰ ਇਸ ਮਾਮਲੇ ਦੀ ਜਾਣਕਾਰੀ ਹੈ। ਉਹ (ਸੀਮਾ ਹੈਦਰ) ਅਦਾਲਤ ’ਚ ਹਾਜ਼ਰ ਹੋਈ ਅਤੇ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਉਹ ਜ਼ਮਾਨਤ ’ਤੇ ਬਾਹਰ ਹੈ। 

ਇਹ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Rakesh

This news is Content Editor Rakesh