ਸੁਰੱਖਿਆ ਬਲਾਂ ਨੇ ਪੁੰਛ ਜ਼ਿਲ੍ਹੇ ''ਚ ਚਾਰ ''ਸਟਿੱਕੀ ਬੰਬਾਂ'' ਨੂੰ ਕੀਤਾ ਨਕਾਰਾ

09/22/2021 8:10:16 PM

ਜੰਮੂ - ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਅੱਤਵਾਦੀਆਂ ਦੇ ਮਦਦਗਾਰਾਂ ਤੋਂ ਬਰਾਮਦ ਕੀਤੇ ਗਏ ਚਾਰ ਸਟਿੱਕੀ ਬੰਬਾਂ ਨੂੰ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਨਕਾਰਾ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਮੇਂਢਰ ਦੇ ਭਰਿਰਖ ਵਿੱਚ ਬੰਬ ਨਿਰੋਧਕ ਦਸਤੇ ਨੇ ਸਟਿੱਕੀ ਬੰਬਾਂ ਨੂੰ ਡਿਫਿਊਜ਼ ਕਰ ਦਿੱਤਾ। ਇਹ ਬੰਬ ਉਸ ਸਮੇਂ ਬਰਾਮਦ ਕੀਤੇ ਗਏ ਸਨ, ਜਦੋਂ ਬੀ.ਐੱਸ.ਐੱਫ., ਪੁਲਸ ਅਤੇ ਫੌਜ ਦੇ ਜਵਾਨ ਸੰਯੁਕਤ ਨਾਕਾ ਲਗਾ ਰੱਖੇ ਸਨ। ਉਸ ਸਮੇਂ ਚੈਕਿੰਗ ਦੌਰਾਨ ਕਸਬਲਾਰੀ ਦੇ ਮੁਹੰਮਦ ਮੁਨਸ਼ੀ ਦੇ ਪੁੱਤਰ ਮਹਿਮੂਦ ਹੁਸੈਨ ਦੀ ਤਲਾਸ਼ੀ ਲਈ ਗਈ ਸੀ। ਤੱਦ ਉਸ ਦੇ ਕੋਲੋਂ ਚਾਰ ਸਟਿੱਕੀ ਬੰਬ ਅਤੇ 10,500 ਰੁਪਏ ਦੀ ਰਾਸ਼ੀ ਬਰਾਮਦ ਹੋਈ ਸੀ। ਉਸ ਨੂੰ ਤੁਰੰਤ ਗ੍ਰਿਫਤਾਰ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਕਿ ਉਸ ਨੇ ਬੰਬ ਕਿੱਥੋ ਲਿਆਏ ਸਨ ਅਤੇ ਕਿੱਥੇ ਲੈ ਕੇ ਜਾਣ ਵਾਲੇ ਸਨ। ਸਟਿੱਕੀ ਬੰਬ ਆਕਾਰ ਵਿੱਚ ਛੋਟੇ ਹੁੰਦੇ ਹਨ ਅਤੇ ਇਹ ਚੁੰਬਕ ਦੀ ਤਰ੍ਹਾਂ ਕਿਸੇ ਵੀ ਵਾਹਨ ਨਾਲ ਚਿਪਕ ਜਾਂਦੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati