ਨਵੇਂ ਸਾਲ ''ਤੇ ਅੱਤਵਾਦੀ ਹਮਲੇ ਦਾ ਡਰ, ਸੁਰੱਖਿਆ ਫੋਰਸ ਅਲਰਟ

01/01/2020 11:52:51 AM

ਸ਼੍ਰੀਨਗਰ— ਸੁਰੱਖਿਆ ਫੋਰਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਸਾਲ ਦੇ ਆਗਮਨ ਦੇ ਨਾਲ ਹੀ ਅੱਤਵਾਦੀ ਹਮਲਿਆਂ ਦਾ ਵੀ ਡਰ ਬਣਿਆ ਹੋਇਆ ਹੈ। ਇਸ ਨੂੰ ਵੇਖਦਿਆਂ ਸੁਰੱਖਿਆ ਫੋਰਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਮਹੱਤਵਪੂਰਨ ਸੰਸਥਾਵਾਂ ਅਤੇ ਸੰਵੇਦਨਸ਼ੀਲ ਇਲਾਕਿਆਂ 'ਚ ਸਕਿਓਰਿਟੀ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਆਰਟੀਕਲ-370 ਦੇ ਖਤਮ ਹੋਣ ਤੋਂ ਬਾਅਦ ਹੁਣ ਅੱਤਵਾਦੀਆਂ ਦੇ ਆਪ੍ਰੇਸ਼ਨ 'ਚ ਕਮੀ ਆਈ ਹੈ। ਅੱਤਵਾਦੀ ਹੁਣ ਕਾਫੀ ਹੱਦ ਤੱਕ ਖਾਮੋਸ਼ ਬੈਠੇ ਹੋਏ ਹਨ। 

ਦੱਸਿਆ ਜਾ ਰਿਹਾ ਹੈ ਕਿ ਹਮਲੇ ਕਰਨ ਲਈ ਅੱਤਵਾਦੀ ਬਾਰੂਦੀ ਸੁਰੰਗਾਂ ਦੀ ਵਰਤੋਂ ਕਰ ਸਕਦੇ ਹਨ। ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਕਸਰ ਸੈਲਾਨੀ ਕਸ਼ਮੀਰ ਘਾਟੀ ਦੇ ਸੈਰ-ਸਪਾਟੇ ਵਾਲੀਆਂ ਥਾਵਾਂ ਖਾਸ ਕਰਕੇ ਗੁਲਮਰਗ 'ਚ ਨਵਾਂ ਸਾਲ ਮਨਾਉਣ ਲਈ ਆਉਂਦੇ ਹਨ, ਜਿਸ ਦੀ ਵਜ੍ਹਾ ਨਾਲ ਅੱਤਵਾਦੀ ਉਨ੍ਹਾਂ ਥਾਵਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ।

ਓਧਰ ਜੰਮੂ-ਕਸ਼ਮੀਰ ਦੇ ਪੁਲਸ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਸੂਬੇ ਵਿਚ 2019 'ਚ 160 ਅੱਤਵਾਦੀ ਮਾਰੇ ਗਏ ਅਤੇ 102 ਗ੍ਰਿਫਤਾਰ ਕੀਤੇ ਗਏ ਹਨ। ਜੰਮੂ-ਕਸ਼ਮੀਰ ਵਿਚ 250 ਅੱਤਵਾਦੀ ਹੁਣ ਵੀ ਸਰਗਰਮ ਹਨ ਪਰ ਅੱਤਵਾਦ ਨਾਲ ਜੁੜਨ ਵਾਲੇ ਨੌਜਵਾਨਾਂ ਵਿਚ ਕਾਫੀ ਕਮੀ ਆਈ ਹੈ।

Tanu

This news is Content Editor Tanu