ਐਮਰਜੈਂਸੀ ਨੂੰ ''ਕਾਲਾ ਦਿਵਸ'' ਮਨਾਉਣ ''ਤੇ ਭੜਕੇ ਸਿੰਧਿਆ, ਕੱਸਿਆ ਭਾਜਪਾ ''ਤੇ ਨਿਸ਼ਾਨਾ

06/26/2018 3:55:04 PM

ਨਵੀਂ ਦਿੱਲੀ— ਕਾਂਗਰਸ ਦੀ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਨੂੰ ਦੇਸ਼ ਦੇ ਇਤਿਹਾਸ ਦਾ 'ਕਾਲਾ ਦਿਵਸ' ਮਨਾ ਰਹੀ ਭਾਰਤੀ ਜਨਤਾ ਪਾਰਟੀ 'ਤੇ ਕਾਂਗਰਸ ਸੰਸਦ ਜਯੋਤਿਰਾਦਿੱਤਿਆ ਸਿੰਧਿਆ ਭੜਕ ਗਏ। ਉਨ੍ਹਾਂ ਨੇ ਭਾਜਪਾ 'ਤੇ ਹੱਲਾ ਬੋਲਦੇ ਹੋਏ ਤਿੱਖੇ ਵਾਰ 'ਚ ਕਿਹਾ ਹੈ ਕਿ ਕਿਸੇ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਭਾਜਪਾ ਖੁਦ ਆਪਣੇ ਅੰਦਰ ਦੇਖੇ, ਭਾਜਪਾ ਅਤੇ ਆਰ.ਆਰ.ਐੈੱਸ. ਦੱਸਣ ਕਿ ਦੇਸ਼ ਦੇ ਆਜ਼ਾਦ ਕਰਵਾਉਣ 'ਚ ਉਨ੍ਹਾਂ ਨੇ ਕੀ ਯੋਗਦਾਨ ਪਾਇਆ।ਇੰਦੌਰ ਪਹੁੰਚੇ ਸਿੰਧਿਆ ਨੇ ਇਸ ਤੋਂ ਪਹਿਲਾਂ ਅਧਿਆਤਮਿਕ ਸੰਤ ਭਿਊ ਜੀ ਮਹਾਰਾਜ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਨੇ ਘਰਦਿਆਂ ਨੂੰ ਮਿਲ ਕੇ ਸ਼ੌਕ ਪ੍ਰਗਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਪੂਰੇ ਦੇਸ਼ 'ਚ ਐਮਰਜੈਂਸੀ ਦੇ ਵਿਰੋਧ 'ਚ 'ਕਾਲਾ ਦਿਵਸ' ਮਨਾ ਰਹੀਆਂ ਹਨ। ਦੇਸ਼ ਦੇ ਕਈ ਹਿੱਸਿਆਂ 'ਚ ਭਾਜਪਾ ਨੇ ਐਮਰਜੈਂਸੀ ਦੀ ਬਰਸੀ 'ਤੇ ਇਕ ਵੀਡੀਓ ਟਵੀਟ ਕੀਤਾ ਹੈ। ਇਸ ਵੀਡੀਓ 'ਚ ਐਮਰਜੈਂਸੀ ਦੀਆਂ ਘਟਨਾਵਾਂ ਦੀ ਜਿਕਰ ਹੈ। ਵੀਡੀਓ ਦੀ ਸ਼ੁਰੂਆਤ 'ਚ ਕਿਹਾ ਗਿਆ ਹੈ, 'ਕਾਂਗਰਸ ਨੇ ਭਾਰਤੀ ਦੇ ਇਤਿਹਾਸ 'ਚ ਕਾਲਾ ਅਧਿਆਇ ਸ਼ੁਰੂ ਕਰ ਦਿੱਤਾ ਹੈ।'
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕੀਤਾ, ''ਭਾਰਤ ਨੂੰ ਐਮਰਜੈਂਸੀ ਦਾ ਕਾਲਾ ਦੌਰ ਯਾਦ ਹੈ। ਜਦੋਂ ਭਾਰਤ ਦੀ ਹਰ ਸੰਸਥਾਂ ਨੂੰ ਨਸ਼ਟ ਕੀਤਾ ਗਿਆ ਅਤੇ ਡਰ ਦਾ ਮਾਹੌਲ ਬਣਾਇਆ ਗਿਆ। ਸਿਰਫ ਲੋਕ ਹੀ ਨਹੀਂ ਵਿਚਾਰਾਂ ਅਤੇ ਕਲਾਤਮਕ ਆਜ਼ਾਦੀ ਨੂੰ ਵੀ ਰਾਜਨੀਤਿਕ ਤਾਕਤ ਦਾ ਇਸਤੇਮਾਲ ਕਰਕੇ ਕੁਚਲਿਆ ਗਿਆ।''
ਇਸ ਤੋਂ ਇਲਾਵਾ ਮੰਗਲਵਾਰ ਨੂੰ ਮੁੰਬਈ 'ਚ ਇਕ ਪ੍ਰੋਗਰਾਮ ਦੌਰਾਨ ਪੀ.ਐੈੱਮ. ਮੋਦੀ ਨੇ ਕਿਹਾ, 'ਜਦੋਂ ਕਾਂਗਰਸ ਅਤੇ ਖਾਸ ਤੌਰ 'ਤੇ 'ਇਸ ਪਰਿਵਾਰ'  ਨੂੰ ਲੱਗਦਾ ਹੈ ਕਿ ਸੱਤਾ ਇਨ੍ਹਾਂ ਦੇ ਹੱਥਾਂ ਚੋਂ ਨਿਕਲ ਰਹੀ ਹੈ ਤਾਂ ਉਹ ਦੇਸ਼ 'ਚ ਅਜਿਹਾ ਡਰ ਫੈਲਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਕੇਵਲ ਉਹ ਹੀ ਸਾਸ਼ਨ ਕਰ ਸਕਦੇ ਹਨ। ਪੀ. ਐੱਮ. ਨੇ ਕਿਹਾ ਹੈ ਕਿ ਐਮਰਜੈਂਸੀ ਦੇ 43 ਸਾਲ ਪੂਰੇ ਹੋਣ ਦੇ ਮੌਕੇ 'ਤੇ 'ਕਾਲਾ ਦਿਵਸ' ਦਾ ਆਯੋਜਨ ਸੰਵਿਧਾਨ 'ਤੇ ਹਮਲਾ ਕਰਨ 'ਤੇ ਅਪਰਾਧ ਲਈ ਕਾਂਗਰਸ ਦੀ ਆਲੋਚਨਾ ਕਰਨ 'ਤੇ ਬਲਕਿ ਇਸ ਦੇ ਖਤਰੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹੈ।