ਸਕੂਲੀ ਲੜਕੀ ਦਾ ਪਾਰਕ ''ਚ ਕੀਤਾ ਗਿਆ ਬੇਰਹਿਮੀ ਨਾਲ ਕਤਲ

08/17/2017 12:31:51 PM

ਨਵੀਂ ਦਿੱਲੀ— ਉੱਤਰੀ-ਪੱਛਮੀ ਦਿੱਲੀ ਦੇ ਰੋਹਿਣੀ ਇਲਾਕੇ ਦੀ ਇਕ ਪਾਰਕ 'ਚ 12ਵੀਂ ਜਮਾਤ 'ਚ ਪੜ੍ਹਨ ਵਾਲੀ ਇਕ ਵਿਦਿਆਰਥਣ ਦੀ ਉਸ ਦੇ ਦੋਸਤ ਨੇ ਕਥਿਤ ਤੌਰ 'ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੁੱਧਵਾਰ ਦੀ ਹੈ। ਦੋਸ਼ੀ ਸਾਰਥਕ ਕਪੂਰ (18) ਨੇ ਸ਼ਾਮ ਕਰੀਬ 5.30 ਵਜੇ ਨਾਬਾਲਗ ਲੜਕੀ ਨਾਲ ਪਾਰਕ 'ਚ ਮੁਲਾਕਾਤ ਕੀਤੀ ਸੀ। ਉਨ੍ਹਾਂ ਦਰਮਿਆਨ ਝਗੜਾ ਹੋਇਆ, ਜਿਸ ਤੋਂ ਬਾਅਦ ਲੜਕੇ ਨੇ ਲੜਕੀ 'ਤੇ ਹਮਲਾ ਕਰ ਦਿੱਤਾ।
ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਘਬਰਾ ਗਿਆ ਅਤੇ ਆਪਣੇ ਘਰ ਚੱਲਾ ਗਿਆ ਪਰ ਜਦੋਂ ਲੜਕੀ ਘਰ ਨਹੀਂ ਆਈ ਤਾਂ ਉਸ ਦੇ ਪਿਤਾ ਨੇ ਦੋਸ਼ੀ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਕਰ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਲੜਕੀ ਕਿੱਥੇ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤ 'ਚ ਆਨਾਕਾਣੀ ਤੋਂ ਬਾਅਦ ਸਾਰਥਕ ਨੇ ਲੜਕੀ ਦਾ ਕਤਲ ਕਰਨਾ ਸਵੀਕਾਰ ਕੀਤਾ। ਸਾਰਥਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਸਾਰਥਕ ਸਕੂਲ 'ਚ ਪੀੜਤਾ ਦਾ ਸੀਨੀਅਰ ਸੀ। ਉਹ ਰੋਹਿਣੀ 'ਚ ਇਕ ਸੰਸਥਾ ਤੋਂ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ (ਬੀ.ਸੀ.ਏ.) ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।