ਸਕੂਲ ਭਵਨ ਹੇਠਾਂ ਚੱਲਣ ਵਾਲੀ ਫੈਕਟਰੀ ''ਚ ਲੱਗੀ ਅੱਗ, 150 ਬੱਚਿਆਂ ਨੂੰ ਸੁਰੱਖਿਅਤ ਬਚਾਇਆ

06/25/2019 5:58:23 PM

ਸੂਰਤ— ਗੁਜਰਾਤ ਦੇ ਸੂਰਤ ਸ਼ਹਿਰ 'ਚ ਸਕੂਲ ਭਵਨ ਹੇਠਾਂ ਚੱਲਣ ਵਾਲੀ ਫੈਕਟਰੀ 'ਚ ਅੱਗ ਲੱਗਣ ਦਾ ਮਾਮਲਾ ਸਾਹਮਮੇ ਆਇਆ ਹੈ। ਉੱਥੋਂ ਲਗਭਗ 150 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਹਾਲਾਂਕਿ ਭਟਾਰ ਰੋਡ ਸਥਿਤ ਗਿਆਨਗੰਗਾ ਹਿੰਦੀ ਸਕੂਲ ਨੂੰ ਅੱਗ ਸੁਰੱਖਿਆ ਸੰਬੰਧੀ ਮਾਮਲੇ 'ਚ ਸਹੀ ਨਹੀਂ ਪਾਏ ਜਾਣ ਕਾਰਨ ਸੀਲ ਕਰ ਦਿੱਤਾ ਗਿਆ।

ਰਾਜ ਸਰਕਾਰ ਦੇ ਸਿੱਖਿਆ ਮੰਤਰੀ ਭੂਪੇਂਦਰ ਚੂੜਾਸਮਾ ਨੇ ਸਕੂਲ ਦੀ ਇਮਾਰਤ 'ਚ ਹੀ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਚਲਾਏ ਜਾਣ ਦੀ ਚਾਰੇ ਪਾਸੇ ਨਿੰਦਾ ਤੋਂ ਬਾਅਦ ਕਿਹਾ ਕਿ ਸਰਕਾਰ ਇਸ ਘਟਨਾ ਦੀ ਜਾਂਚ ਕਰਵਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੈਕਟਰੀ ਸੂਰਤ ਮਹਾ ਨਗਰਪਾਲਿਕਾ 'ਚ ਭਾਜਪਾ ਦੇ ਇਕ ਕੌਂਸਰਲ ਦੀ ਹੈ। ਦੁਪਹਿਰ ਲਗਭਗ 1 ਵਜੇ ਅਣਪਛਾਤੇ ਕਾਰਨਾਂ ਕਰ ਕੇ ਅੱਗ ਲੱਗਣ ਤੋਂ ਬਾਅਦ ਮਹਾ ਨਗਰਪਾਲਿਕਾ ਦੇ ਅੱਗ ਬੁਝਾਊ ਦਸਤੇ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਕ ਘੰਟੇ 'ਚ ਇਸ 'ਤੇ ਕਾਬੂ ਪਾ ਲਿਆ।

DIsha

This news is Content Editor DIsha