ਫਾਰੂਖ ਅਬਦੁੱਲਾ ਦੀ ਗੱਡੀ ਨਾਲ ਮਾਸੂਮ ਦਾ ਐਕਸੀਡੈਂਟ, ਹਸਪਤਾਲ ''ਚ ਭਰਤੀ

11/18/2017 10:40:31 AM

ਜੰਮੂ—ਸਿਦੜਾ ਨਜ਼ਦੀਕ ਬਜਾਲਤਾ 'ਚ ਸਾਬਕਾ ਮੁੱਖ ਮੰਤਰੀ ਡਾ. ਫਾਰੂਖ ਅਬਦੁੱਲਾ ਦੇ ਕਾਫਿਲੇ ਦੇ ਵਾਹਨ ਦੀ ਲਪੇਟ 'ਚ ਆ ਜਾਣ ਕਰਕੇ 10 ਸਾਲਾਂ ਕਿਸ਼ੋਰ (ਵਿਦਿਆਰਥੀ) ਗੰਭੀਰ ਰੂਪ ਨਾਲ îਹੋ ਗਿਆ। ਜ਼ਖਮੀ ਵਿਦਿਆਰਥੀ ਨੂੰ ਇਲਾਜ ਲਈ ਜੰਮੂ ਦੇ ਮੈਡੀਕਲ ਕਾਲਜ ਦੇਹਸਪਤਾਲ 'ਚ ਪਹੁੰਚਾਇਆ ਗਿਆ, ਜਿਥੇ ਉਸ ਦੀ ਪਛਾਣ ਯਾਸੀਨ (10) ਪੁੱਤਰ ਮੁਹੰਮਦ ਰਫੀਕ ਨਿਵਾਸੀ ਬਜਾਲਤਾ ਦੇ ਰੂਪ 'ਚ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਮਨੀਪੁਰ ਬੰਬ ਬਲਾਸਟ 'ਚ ਸ਼ਹੀਦ ਹੋਏ ਜੰਮੂ ਦੇ ਨਗਰਟਾ, ਸਰਾਹ ਪਰਗਾਲਤਾ 'ਚ ਜਵਾਨ ਦੇ ਘਰ 'ਚ ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਅਤੇ ਵਿਧਾਇਕ ਨਗਰੋਟਾ ਦਵਿੰਦਰ ਸਿੰਘ ਰਾਣਾ ਸ਼ਹੀਦ ਦੇ ਘਰਦਿਆਂ ਨੂੰ ਹੌਸਲਾ ਦੇਣ ਲਈ ਗਏ ਹੋਏ ਸਨ। ਵਾਪਸੀ ਦੌਰਾਨ ਬਜਾਲਤਾ ਦੇ ਨਜ਼ਦੀਕ ਸਾਬਕਾ ਮੁੱਖ ਮੰਤਰੀ ਦਾ ਕਾਫਿਲੇ ਜਾ ਰਿਹਾ ਸੀ ਇਕ ਸਕਾਰਪਿਓ ਵਾਹਨ ਦੀ ਲਪੇਟ 'ਚ ਆਉਣ ਕਾਰਨ ਬੱਚਾ ਜ਼ਖਮੀ ਹੋ ਗਿਆ। ਕਾਫਿਲੇ 'ਚ ਜਵਾਨਾਂ ਦੇ ਸਹਿਯੋਗ ਨਾਲ ਪੀੜਤ ਕਿਸ਼ੋਰ ਨੂੰ ਜੰਮੂ ਦੇ ਸੂਬੇ ਮੈਡੀਕਲ ਕਾਲਜ ਹਸਪਤਾਲ 'ਚ ਪਹੁੰਚਾਇਆ ਗਿਆ। ਡਾਕਟਰਾਂ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ ਕਿ ਪੀੜਤ ਕਿਸ਼ੋਰ ਦੀ ਲੱਤ ਦੀ ਹੱਡੀ ਟੁੱਟ ਗਈ ਹੈ ਅਤੇ ਇਲਾਜ ਚੱਲ ਰਿਹਾ ਹੈ।