ਸੁਪਰੀਮ ਕੋਰਟ ਨੇ ਸਿੰਘ ਭਰਾਵਾਂ ਨੂੰ ਪੁੱਛਿਆ, ਕਿਵੇਂ ਚੁਕਾਵੋਗੇ 3,500 ਕਰੋੜ

03/15/2019 9:01:55 AM

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਰੈਨਬੈਕਸੀ ਦੇ ਮਾਲਕ ਮਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਨੂੰ ਇਹ ਦੱਸਣ ਲਈ ਵੀਰਵਾਰ ਹੁਕਮ ਦਿੱਤਾ ਕਿ ਉਹ ਸਿੰਗਾਪੁਰ ਟ੍ਰਿਬਿਊਨਲ ਦੇ 3500 ਕਰੋੜ ਰੁਪਏ ਦੇ ਪੰਚਾਟ ਐਵਾਰਡ ਦੀ ਕਿਸ ਤਰ੍ਹਾਂ ਪਾਲਣਾ ਕਰਨਗੇ। 
ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਸੰਜੀਵ ਖੰਨਾ ’ਤੇ ਅਾਧਾਰਿਤ ਬੈਂਚ ਨੇ ਅਦਾਲਤ  ’ਚ ਮੌਜੂਦ ਉਕਤ ਦੋਹਾਂ ਭਰਾਵਾਂ ਨੂੰ ਕਿਹਾ ਕਿ ਉਹ ਆਪਣੇ ਕਾਨੂੰਨ ਅਤੇ ਵਿੱਤੀ ਸਲਾਹਕਾਰਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਟ੍ਰਿਬਿਊਨਲ ਦੇ ਐਵਾਰਡ ਦਾ ਪਾਲਣ ਕਰਨ ਸਬੰਧੀ ਇਕ ਠੋਸ ਯੋਜਨਾ ਪੇਸ਼ ਕਰਨ। ਬੈਂਚ ਨੇ ਕਿਹਾ ਕਿ ਇਹ ਕਿਸੇ ਵਿਅਕਤੀ ਦੇ ਸਤਿਕਾਰ ਦਾ ਮਾਮਲਾ ਨਹੀਂ ਹੈ ਪਰ ਦੇਸ਼ ਦੇ ਸਤਿਕਾਰ ਲਈ ਵੀ ਇਹ ਚੰਗਾ ਨਹੀਂ ਲੱਗਦਾ।  ਬੈਂਚ ਨੇ ਦੋਹਾਂ ਭਰਾਵਾਂ ਨੂੰ 28 ਮਾਰਚ ਨੂੰ ਅਦਾਲਤ ’ਚ ਪੇਸ਼ ਹੋਣ ਅਤੇ ਆਪਣੀ ਯੋਜਨਾ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। 
ਕੀ ਹੈ ਮਾਮਲਾ?-ਸੁਪਰੀਮ ਕੋਰਟ ਜਾਪਾਨ ਦੀ ਇਕ ਫਰਮ ਦਾਯਚੀ ਸੈਂਕਯੋ ਦੀ  ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ ਜਿਸ ਨੇ ਦੋਹਾਂ ਭਰਾਵਾਂ ਵਿਰੁੱਧ ਆਪਣੇ ਇਕ ਮਾਮਲੇ ’ਚ ਸਿੰਗਾਪੁਰ ਦੇ ਟ੍ਰਿਬਿਊਨਲ ਦੇ 3500 ਕਰੋੜ ਰੁਪਏ ਦੇ ਐਵਾਰਡ ਦੀ ਰਕਮ ਦੀ ਵਸੂਲੀ ਦੀ ਬੇਨਤੀ ਕੀਤੀ ਹੈ।